ਮੁਸਲਿਮ ਵਿਦਿਆਰਥੀ ਨੇ ''ਭਗਵਤ ਗੀਤਾ'' ਮੁਕਾਬਲੇ ''ਚ ਜਿੱਤਿਆ ਪਹਿਲਾ ਪੁਰਸਕਾਰ

02/08/2020 5:18:10 PM

ਜੈਪੁਰ (ਵਾਰਤਾ)— ਰਾਜਸਥਾਨ ਦੇ ਜੈਪੁਰ 'ਚ ਸਾਂਗਾਨੇਰ ਦੇ ਇਕ ਮੁਸਲਿਮ ਵਿਦਿਆਰਥੀ ਨੇ ਭਗਵਤ ਗੀਤਾ ਮੁਕਾਬਲੇ ਦਾ ਪਹਿਲਾ ਪੁਰਸਕਾਰ ਜਿੱਤਿਆ ਹੈ। ਅਕਸ਼ੈ ਪਾਤਰ ਫਾਊਂਡੇਸ਼ਨ ਨਾਲ ਹਰੇ ਕ੍ਰਿਸ਼ਨ ਮਿਸ਼ਨ ਨੇ ਭਗਵਤ ਗੀਤਾ 'ਤੇ ਮੁਕਾਬਲਾ ਆਯੋਜਿਤ ਕੀਤਾ ਸੀ। 5,000 ਬੱਚਿਆਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ। 6 ਮਹੀਨੇ ਪਹਿਲਾਂ ਚਲੇ ਤਿੰਨ ਦੌਰ ਦੇ ਮੁਕਾਬਲੇ ਵਿਚ ਅਬਦੁੱਲ ਕਾਗਜ਼ੀ (16) ਨੇ ਪਹਿਲਾ ਪੁਰਸਕਾਰ ਜਿੱਤਿਆ।

ਅਬਦੁੱਲ ਕਾਗਜ਼ੀ ਸਾਂਗਾਨੇਰ ਦੇ ਪ੍ਰਤਾਪਨਗਰ ਖੇਤ ਵਿਚ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ। ਉਸ ਦੇ ਘਰ ਕੋਲ ਹੀ ਮਸਜਿਦ ਬਣੀ ਹੋਈ ਹੈ, ਜਿੱਥੇ ਉਹ ਰੋਜ਼ਾਨਾ ਨਮਾਜ਼ ਪੜ੍ਹਦਾ ਹੈ। ਅਬਦੁੱਲ ਦਾ ਕਹਿਣਾ ਹੈ ਕਿ ਮੇਰੇ ਪਿਤਾ ਜੀ ਨੇ ਦੱਸਿਆ ਕਿ ਸਾਰੇ ਧਰਮ ਬਰਾਬਰ ਹਨ ਅਤੇ ਸਾਰਿਆਂ ਦਾ ਉਦੇਸ਼ ਸ਼ਾਂਤੀ ਅਤੇ ਸਦਭਾਵਨਾ ਬਣਾ ਕੇ ਰੱਖਣਾ ਹੈ। ਕਾਗਜ਼ੀ ਬਚਪਨ ਤੋਂ ਹੀ ਭਗਵਾਨ ਕ੍ਰਿਸ਼ਨ ਪ੍ਰਤੀ ਆਕਰਸ਼ਿਤ ਰਿਹਾ ਹੈ। ਅਬਦੁੱਲ ਦੀ ਇਸ ਪ੍ਰਾਪਤੀ 'ਤੇ ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਖਾਚਰੀਆਵਾਸ ਐਤਵਾਰ ਨੂੰ ਉਸ ਨੂੰ ਸਨਮਾਨਤ ਕਰਨਗੇ। 

ਉਸ ਦਾ ਕਹਿਣਾ ਹੈ ਕਿ ਉਹ ਕ੍ਰਿਸ਼ਨਾ 'ਤੇ ਆਧਾਰਿਤ 'ਲਿਟਲ ਕ੍ਰਿਸ਼ਨਾ' ਕਾਰਟੂਨ ਸੀਰੀਜ਼ ਨੂੰ ਦੇਖਿਆ ਕਰਦਾ ਹੈ। ਕ੍ਰਿਸ਼ਨ ਜੀਨੀਅਸ (ਹੁਨਰ ਭਰਪੂਰ) ਸਨ, ਉਹ ਹਰ ਸਮੱਸਿਆ ਦਾ ਹੱਲ ਲੱਭ ਸਕਦੇ ਸਨ। ਜਿਸ ਤੋਂ ਬਾਅਦ ਮੈਂ ਮਥੁਰਾ ਨਾਥ ਵਲੋਂ ਲਿਖੀ ਕਿਤਾਬ ਨੂੰ ਪੜ੍ਹਿਆ। ਕਾਗਜ਼ੀ ਨੇ ਦੱਸਿਆ ਕਿ ਉਹ ਹਰੇ ਕ੍ਰਿਸ਼ਨਾ ਮੰਦਰ ਵਿਚ ਪਹਿਲੀ ਵਾਰ ਆਇਆ, ਜਦੋਂ ਉਸ ਨੂੰ ਪੁਰਸਕਾਰ ਦੇਣ ਦਾ ਐਲਾਨ ਹੋਇਆ। ਉਸ ਨੇ ਦੱਸਿਆ ਕਿ ਉਹ ਮੰਦਰ 'ਚ ਭਜਨਾਂ ਨੂੰ ਸੁਣ ਕੇ ਮੰਤਰ-ਮੁਗਧ ਹੋ ਗਿਆ। ਜਦੋਂ ਪੰਡਤ ਨੇ ਦੱਸਿਆ ਕਿ ਇਹ ਭਜਨ ਲੇਖਕ ਰਾਸ ਖਾਨ ਵਲੋਂ ਲਿਖੇ ਗਏ ਹਨ।


Tanu

Content Editor

Related News