ਰਾਮ ਮੰਦਰ ਦੇ ਉਦਘਾਟਨ ਦਾ ਸੱਦਾ ਮਿਲਣ ਤੋਂ ਬਾਅਦ ਭਾਵੁਕ ਹੋਇਆ ਮੁਸਲਿਮ 'ਕਾਰ ਸੇਵਕ'

01/08/2024 11:45:17 AM

ਲਖਨਊ- ਮਿਰਜ਼ਾਪੁਰ ਦਾ ਰਹਿਣ ਵਾਲਾ ਮੁਹੰਮਦ ਹਬੀਬ ਉਸ ਸਮੇਂ ਭਾਵੁਕ ਹੋ ਗਿਆ ਜਦੋਂ ਚੌਲਾਂ ਦੇ ਕੁਝ ਕੱਚੇ ਦਾਣੇ (ਅਕਸ਼ਤ) ਅਤੇ ਇਕ ਪੱਤਰ ਪਹੁੰਚਿਆ, ਜਿਸ ਨਾਲ ਰਾਮ ਮੰਦਰ ਦੀ ਤਸਵੀਰ ਵੀ ਸੀ। ਭਾਜਪਾ ਦੀ ਜ਼ਿਲ੍ਹਾ ਇਕਾਈ 'ਚ ਵੱਖ-ਵੱਖ ਅਹੁਦਿਆਂ 'ਤੇ ਰਹਿ ਚੁੱਕੇ 70 ਸਾਲਾ ਸਾਬਕਾ 'ਕਾਰਸੇਵਕ' ਹਬੀਬ ਨੇ ਕਿਹਾ ਕਿ ਅਕਸ਼ਤ ਪਾ ਕੇ ਮੈਂ ਭਾਵੁਕ ਹੋ ਗਿਆ।

ਇਹ ਵੀ ਪੜ੍ਹੋ- ਸੂਰਤ 'ਚ ਤਿਆਰ ਕੀਤੀ ਗਈ ਭਗਵਾਨ ਰਾਮ ਦੀ ਤਸਵੀਰ ਵਾਲੀ ਖ਼ਾਸ ਸਾੜ੍ਹੀ, ਅਯੁੱਧਿਆ ਭੇਜੀ ਜਾਵੇਗੀ

ਅਕਸ਼ਤ ਵਾਲਾ ਪੱਤਰ ਅਤੇ ਰਾਮ ਮੰਦਰ ਦੀ ਤਸਵੀਰ ਅਯੁੱਧਿਆ ਤੋਂ ਭੇਜੀ ਗਈ ਹੈ ਕਿਉਂਕਿ 22 ਜਨਵਰੀ ਨੂੰ ਹੋਣ ਵਾਲੇ ਵਿਸ਼ਾਲ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਬੀਬ ਨੇ ਦੱਸਿਆ ਕਿ ਉਹ ਆਪਣੇ ਘਰ ਟੀ.ਵੀ ’ਤੇ ਸਮਾਗਮ ਦੇਖਣਗੇ ਅਤੇ ਉਸ ਤੋਂ ਬਾਅਦ ਕਿਸੇ ਵੀ ਦਿਨ ਮੰਦਰ ਦੇਖਣ ਜਾਣਗੇ ਕਿਉਂਕਿ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਯੁੱਧਿਆ ਆਉਣ ਦੀ ਅਪੀਲ ਕੀਤੀ ਸੀ।

1992 ਨੂੰ ਅਯੁੱਧਿਆ 'ਚ ਹੀ ਸਨ ਹਬੀਬ

ਹਬੀਬ ਦਾ ਕਹਿਣਾ ਹੈ ਕਿ ਉਹ ਕਾਰ ਸੇਵਕ ਸਨ ਅਤੇ 2 ਦਸੰਬਰ 1992 ਤੋਂ ਆਪਣੇ ਲੋਕਾਂ ਦੇ ਸਮੂਹ ਨਾਲ 4-5 ਦਿਨਾਂ ਲਈ ਅਯੁੱਧਿਆ ਵਿਚ ਰੁਕੇ ਸਨ। 6 ਦਸੰਬਰ 1992 ਨੂੰ ਵਿਵਾਦਪੂਰਨ ਢਾਂਚਾ ਡੇਗ ਦਿੱਤਾ ਗਿਆ, ਜਿਸ ਨਾਲ ਦੇਸ਼ ਭਰ ਵਿਚ ਦੰਗੇ ਭੜਕੇ ਸਨ। 

ਇਹ ਵੀ ਪੜ੍ਹੋ- ਸੀਤ ਲਹਿਰ ਦਾ ਕਹਿਰ ਜਾਰੀ, 14 ਜਨਵਰੀ ਤੱਕ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ 'ਚ ਛੁੱਟੀਆਂ

ਇਹ ਤਾਰੀਖ਼ ਬਹੁਤ ਤਪੱਸਿਆ ਬਾਅਦ ਮਿਲੀ

ਹਿੰਦੂ ਅਤੇ ਮੁਸਲਮਾਨ ਪੱਖਾਂ ਵਿਚਾਲੇ ਲੰਮੀ ਕਾਨੂੰਨੀ ਲੜਾਈ 9 ਨਵੰਬਰ 2019 ਨੂੰ ਸੁਲਝ ਗਈ। ਇਹ ਤਾਰੀਖ਼ ਬਹੁਤ ਤਪੱਸਿਆ ਬਾਅਦ ਮਿਲੀ। ਜਦੋਂ ਸੁਪਰੀਮ ਕੋਰਟ ਦੇ ਇਕ ਆਦੇਸ਼ ਨੇ ਅਯੁੱਧਿਆ ਵਿਚ ਵਿਵਾਦਿਤ ਸਥਾਨ 'ਤੇ ਇਕ ਸਰਕਾਰੀ ਟਰੱਸਟ ਵਲੋਂ ਰਾਮ ਮੰਦਰ ਦੀ ਉਸਾਰੀ ਦਾ ਰਾਹ ਖੋਲ੍ਹ ਦਿੱਤਾ ਅਤੇ ਵਿਕਲਪਿਕ (ਬਦਸਵੇਂ) 5 ਏਕੜ ਜ਼ਮੀਨ ਦੇਣ ਦਾ ਫ਼ੈਸਲਾ ਸੁਣਾਇਆ, ਜਿਸ ਵਿਚ ਮਸਜਿਦ ਬਣਾਈ ਜਾਣੀ ਹੈ। ਰਾਮ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ ਨੂੰ ਕੀਤਾ ਜਾਣਾ ਹੈ। ਹਬੀਬ ਨੇ ਕਿਹਾ ਕਿ ਇਹ ਸਭ ਲਈ ਇਤਿਹਾਸਕ ਦਿਨ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu