ਮੁਸਲਿਮ ਪਿਤਾ-ਪੁੱਤ ਦੀ ਜੋੜੀ ਨੇ ਕਾਇਮ ਕੀਤੀ ਮਿਸਾਲ, ਸ਼ਿਵ ਮੰਦਰ ਦੀ ਸਾਂਭ-ਸੰਭਾਲ ਦਾ ਚੁੱਕਿਆ ਬੀੜਾ

02/14/2022 12:32:22 PM

ਸ਼੍ਰੀਨਗਰ— ਮਜ਼ਹਬ ਨਹੀਂ ਸਿਖਾਉਂਦਾ ਕਿਸੇ ਨਾਲ ਬੈਰ ਕਰਨਾ। ਇਹ ਸੱਚ ਕਰ ਵਿਖਾਇਆ ਹੈ ਸ਼੍ਰੀਨਗਰ ਦੇ ਮੁਸਲਿਮ ਪਿੱਤਾ-ਪੁੱਤਰ ਦੀ ਜੋੜੀ ਨੇ। ਸੁਣਨ ਅਤੇ ਬੋਲਣ ਤੋਂ ਅਸਮਰੱਥ ਮੁਸਲਿਮ ਪਿਤਾ-ਪੁੱਤਰ ਦੀ ਜੋੜੀ ਸਾਲਾਂ ਤੋਂ ਸ਼ਿਵ ਮੰਦਰ ਦੀ ਦੇਖਭਾਲ ਕਰ ਰਹੀ ਹੈ ਅਤੇ ਘਾਟੀ ਵਿਚ ਸਦਭਾਵਨਾ ਦੀ ਮਿਸਾਲ ਕਾਇਮ ਕਰ ਰਹੀ ਹੈ। ਨਿਸਾਰ ਅਹਿਮਦ ਅਲਾਈ  ਅਤੇ ਉਸ ਦੇ ਪਿਤਾ ਸ਼੍ਰੀਨਗਰ ਦੇ ਜ਼ਬਰਵਾਨ ਪਹਾੜੀਆਂ ’ਚ ਇਕ ਛੋਟੇ ਸ਼ਿਵ ਮੰਦਰ ਗੋਪੀ ਤੀਰਥ ਮੰਦਰ ਦੀ ਦੇਖਭਾਲ ਕਰ ਰਹੇ ਹਨ। ਨਿਸਾਰ ਅਹਿਮਦ ਅਲਾਈ ਅਤੇ ਉਨ੍ਹਾਂ ਦੇ ਪਿਤਾ 6 ਸਾਲ ਤੋਂ ਵੱਧ ਸਮੇਂ ਤੋਂ ਮੰਦਰ ਦੀ ਦੇਖਭਾਲ ਕਰ ਰਹੇ ਹਨ। 

ਨਿਸਾਰ ਮੰਦਰ ਦੇ ਵਿਹੜੇ ਦੀ ਸਾਫ-ਸਫਾਈ ਕਰਦਾ ਹੈ, ਸਗੋਂ ਉਸ ਨੇ ਇਸ ਦੀ ਸੁਰੱਖਿਆ ਦੀ ਵੀ ਜ਼ਿੰਮੇਵਾਰੀ ਚੁੱਕੀ ਹੈ। ਨਿਸਾਰ ਨੇ ਮੰਦਰ ਕੰਪਲੈਕਸ ’ਚ ਫੁੱਲਾਂ ਅਤੇ ਫਲਾਂ ਦੇ ਬਗੀਚੇ ਵੀ ਲਾਏ ਹਨ। ਮੰਦਰ ਦੇ ਵਿਹੜੇ ਵਿਚ ਸਬਜ਼ੀਆਂ ਵੀ ਉਗਾਈਆਂ ਜਾ ਰਹੀਆਂ ਹਨ, ਜਿਸ ਦੀ ਉਪਜ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹ ਮੰਦਰ ਕਸ਼ਮੀਰ ਵਿਚ ਆਪਸੀ ਭਾਈਚਾਰੇ ਦੀ ਨਿਸ਼ਾਨੀ ਹੈ। ਨਿਸਾਰ ਨੂੰ ਮੰਦਰ ਦੀ ਦੇਖਭਾਲ ਕਰਨ ਵਾਲੀ ਧਾਰਮਿਕ ਸੰਸਥਾ ਈਸ਼ਵਰ ਆਸ਼ਰਮ ਟਰੱਸਟ ਵਲੋਂ 8 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾ ਰਹੀ ਹੈ।

ਨਿਸਾਰ ਆਪਣੀ ਤਨਖ਼ਾਹ ਤੋਂ ਕਾਫੀ ਸੰਤੁਸ਼ਟ ਹਨ। ਦੱਸ ਦੇਈਏ ਕਿ ਲੰਬੇ ਸਮੇਂ ਤਕ ਸੁੰਨਸਾਨ ਰਹਿਣ ਮਗਰੋਂ ਸਾਲ 2014 ’ਚ ਇਸ ਮੰਦਰ ਦਾ ਸੁੰਦਰੀਕਰਨ ਸਮਾਜਿਕ ਵਿਕਾਸ ਸੰਸਥਾ ਵਲੋਂ ਕੀਤਾ ਗਿਆ ਸੀ। ਉਦੋਂ ਤੋਂ ਸਥਾਨਕ ਮੁਸਲਮਾਨ ਇਸ ਦੀ ਦੇਖਭਾਲ ਕਰ ਰਹੇ ਹਨ। ਇਕ ਵਾਸੀ ਉਮਰ ਨੇ ਕਿਹਾ ਕਿ ਜੰਮੂ-ਕਸ਼ਮੀ ’ਚ ਅਜਿਹੇ ਕਈ ਉਦਾਹਰਨ ਹਨ, ਜਿੱਥੇ ਮੁਸਲਿਮ ਭਾਈਚਾਰੇ ਹਿੰਦੂ ਮੰਦਰਾਂ ਦੀ ਦੇਖਭਾਲ ਕਰਦਾ ਹੈ। ਸਾਡਾ ਮੁਸਲਿਮ ਭਾਈਚਾਰੇ ਦਾ ਮੁੰਡਾ ਇਸ ਸ਼ਿਵ ਮੰਦਰ ਦੀ ਦੇਖਭਾਲ ਕਰ ਰਿਹਾ ਹੈ। ਇੱਥੇ ਸਾਰੇ ਧਰਮ ਸਦਭਾਵਨਾ ਨਾਲ ਰਹਿੰਦੇ ਹਨ ਅਤੇ ਇਕ-ਦੂਜੇ ਦੇ ਧਰਮ ਦਾ ਸਨਮਾਨ ਕਰਦੇ ਹਨ। 

Tanu

This news is Content Editor Tanu