ਮੁਸਲਿਮ ਪਰਿਵਾਰ ਨੇ ਪੇਸ਼ ਕੀਤੀ ਮਿਸਾਲ, ਹਿੰਦੂ ਕਰਮਚਾਰੀ ਦਾ ਕੀਤਾ ਅੰਤਿਮ ਸੰਸਕਾਰ

06/27/2019 2:50:11 PM

ਭਦੋਹੀ— ਭਦੋਹੀ ਦੇ ਇਕ ਮੁਸਲਿਮ ਪਰਿਵਾਰ ਨੇ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜਿਸ ਦੀ ਤਾਰੀਫ਼ ਹੋ ਰਹੀ ਹੈ। ਇਸ ਮੁਸਲਿਮ ਪਰਿਵਾਰ ਨੇ ਆਪਣੇ ਇਕ ਕਰਮਚਾਰੀ ਦੀ ਮੌਤ ਤੋਂ ਬਾਅਦ ਹਿੰਦੂ ਰੀਤੀ-ਰਿਵਾਜ਼ਾਂ ਨਾਲ ਨਾ ਸਿਰਫ਼ ਉਸ ਦਾ ਅੰਤਿਮ ਸੰਸਕਾਰ ਕੀਤਾ ਸਗੋਂ 13ਵੀਂ ਦੀ ਰਸਮ ਵੀ ਨਿਭਾਈ। 13ਵੀਂ ਭੋਜ ਲਈ ਵੰਡੇ ਗਏ ਕਾਰਡ ਦੇ ਹੇਠਾਂ ਸੋਗ ਪੀੜਤ ਪਰਿਵਾਰ 'ਚ ਇਰਫ਼ਾਨ ਅਹਿਮਦ ਖਾਨ ਅਤੇ ਫਰੀਦ ਖਾਨ ਦਾ ਨਾਂ ਛਪਿਆ ਹੋਣ ਦੇ ਨਾਲ ਭਵਦੀਯ (ਸ਼ੁੱਭਚਿੰਤਕ) 'ਚ ਉਨ੍ਹਾਂ ਦੀ ਫਰਮ ਦਾ ਨਾਂ ਲਿਖਿਆ ਗਿਆ। ਇਹ ਬ੍ਰਾਹਮਣ ਭੋਜ ਇਰਫਾਨ ਅਤੇ ਫਰੀਦ ਨੇ ਆਪਣੇ ਸਹਿਯੋਗੀ ਮੁਰਾਰੀ ਲਾਲ ਸ਼੍ਰੀਵਾਸਤਵ ਦੀ ਆਤਮਾ ਦੀ ਸ਼ਾਂਤੀ ਲਈ 25 ਜੂਨ ਦੀ ਰਾਤ ਸ਼ਹਿਰ ਦੇ ਹਰਿਰਾਮਪੁਰ ਇਲਾਕੇ 'ਚ ਕੀਤਾ। ਜਿਸ 'ਚ ਹਿੰਦੂ-ਮੁਸਲਿਮ ਦੋਹਾਂ ਭਾਈਚਾਰਿਆਂ ਦੇ ਇਕ ਹਜ਼ਾਰ ਤੋਂ ਵਧ ਲੋਕ ਸ਼ਾਮਲ ਹੋਏ। ਕੋਤਵਾਲੀ ਪੁਲਸ ਅਨੁਸਾਰ ਮੁਰਾਰੀ ਲਾਲ ਸ਼੍ਰੀਵਾਸਤਵ (65) ਨੂੰ ਪਿਛਲੇ ਦਿਨੀਂ ਖੇਤ 'ਚ ਕਿਸੇ ਜ਼ਹਿਰੀਲੇ ਜੀਵ ਨੇ ਕੱਟ ਲਿਆ ਸੀ, ਜਿਸ ਨਾਲ ਇਲਾਜ ਦੌਰਾਨ 13 ਜੂਨ ਨੂੰ ਉਨ੍ਹਾਂ ਦੀ ਮੌਤ ਹੋ ਗਈ। ਮੁਰਾਰੀ ਦੇ ਪਰਿਵਾਰ 'ਚ ਕਿਸੇ ਨਾ ਨਾ ਹੋਣ 'ਤੇ ਉਨ੍ਹਾਂ ਦੀ ਲਾਸ਼ ਇਰਫ਼ਾਨ ਅਤੇ ਫਰੀਦ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਸੀ।ਮ੍ਰਿਤਕ ਘਰ ਦੇ ਮੈਂਬਰ ਵਾਂਗ ਸੀ
ਦੋਹਾਂ ਨੇ ਕੁਝ ਸਹਿਯੋਗੀਆਂ ਦੀ ਮਦਦ ਨਾਲ ਪੂਰੇ ਰੀਤੀ-ਰਿਵਾਜ਼ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਇਰਫ਼ਾਨ ਅਤੇ ਫਰੀਦ ਨੇ ਦੱਸਿਆ,''ਮੁਰਾਰੀ ਸਾਡੇ ਘਰ ਦੇ ਮੈਂਬਰ ਦੀ ਤਰ੍ਹਾਂ ਪਿਛਲੇ 15 ਸਾਲਾਂ ਤੋਂ ਸਾਡੇ ਨਾਲ ਜੁੜੇ ਰਹੇ ਅਤੇ ਹਮੇਸ਼ਾ ਘਰ ਦੇ ਮੈਂਬਰ ਦੀ ਤਰ੍ਹਾਂ ਸਾਨੂੰ ਸਮਰਥਨ ਮਿਲਿਆ।'' ਇਰਫ਼ਾਨ ਅਨੁਸਾਰ ਮੁਰਾਰੀ ਉਨ੍ਹਾਂ ਦੇ ਘਰ ਦੇ ਬਜ਼ੁਰਗ ਮੈਂਬਰ ਦੀ ਤਰ੍ਹਾਂ ਸਨ, ਇਸ ਲਈ ਉਨ੍ਹਾਂ ਨੇ ਉਹੀ ਕੀਤਾ, ਜੋ ਉਹ ਘਰ ਦੇ ਕਿਸੇ ਮੈਂਬਰ ਲਈ ਕਰਦੇ।ਕਾਰਡ ਵੰਡਣ ਗਏ ਤਾਂ ਸਾਰਿਆਂ ਨੇ ਹੈਰਾਨੀ ਜ਼ਾਹਰ ਕੀਤੀ
ਉਨ੍ਹਾਂ ਨੇ ਕਿਹਾ,''ਜਦੋਂ ਅਸੀਂ ਲੋਕ 13ਵੀਂ ਦਾ ਕਾਰਡ ਵੰਡਣ ਹਰ ਜਗ੍ਹਾ ਗਏ ਤਾਂ ਸਾਰਿਆਂ ਨੇ ਹੈਰਾਨੀ ਜ਼ਾਹਰ ਕੀਤੀ।'' ਉਨ੍ਹਾਂ ਨੇ ਦੱਸਿਆ ਕਿ ਬ੍ਰਾਹਮਣ ਭੋਜ ਤੋਂ ਪਹਿਲਾਂ 22 ਜੂਨ ਨੂੰ ਬਕਾਇਦਾ ਵਾਲ ਉਤਾਰਨ ਦੀ ਰਸਮ ਅਦਾ ਕੀਤੀ ਗਈ ਅਤੇ 25 ਜੂਨ ਨੂੰ ਰੱਖੇ ਗਏ ਬ੍ਰਾਹਮਣ ਭੋਜ 'ਚ ਇਕ ਹਜ਼ਾਰ ਤੋਂ ਵਧ ਹਿੰਦੂ-ਮੁਸਲਿਮ ਸਾਰਿਆਂ ਨੇ ਇਸ 'ਚ ਹਿੱਸਾ ਲਿਆ। ਮੁਸਲਿਮ ਪਰਿਵਾਰ ਵਲੋਂ ਇਹ ਸਾਰੀਆਂ ਰਸਮਾਂ ਅਦਾ ਕੀਤੇ ਜਾਣਾ ਖੇਤਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

DIsha

This news is Content Editor DIsha