ਬੁਰਕਾ ਬੈਨ ਕਰਨ ਵਾਲੀ ਮੁਸਲਿਮ ਸੋਸਾਇਟੀ ਚੀਫ ਨੂੰ ਜਾਨ ਤੋਂ ਮਾਰਨ ਦੀ ਧਮਕੀ

05/04/2019 8:23:27 PM

ਨਵੀਂ ਦਿੱਲੀ— ਕੇਰਲ 'ਚ ਮੁਸਲਿਮ ਐਜੁਕੇਸ਼ਨ ਸੋਸਾਇਟੀ ਨੇ ਆਪਣੇ ਸਾਰੇ ਸਿਖਲਾਈ ਸੰਸਥਾਵਾਂ 'ਚ ਬੁਰਕਾ, ਨਕਾਬ ਸਣੇ ਚਿਹਰੇ ਢੱਕਣ ਵਾਲੇ ਸਾਰੇ ਪਹਿਰਾਵਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਐੱਮ.ਈ.ਐੱਸ. ਦੇ ਚੀਫ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸ ਦਈਏ ਕਿ ਐੱਮ.ਈ.ਐੱਸ. ਦੇ ਚੀਫ ਪੀ.ਏ. ਫਜ਼ਲ ਗਫੂਰ ਨੇ ਇਕ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਕਿ ਇਕ ਅਣਪਛਾਤੇ ਕਾਲਰ ਨੇ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਨ ਦੀ ਧਮਕੀ ਦਿੱਤੀ ਹੈ। ਦੱਸਿਆ ਗਿਆ ਕਿ ਗਫੂਰ ਤੋਂ ਉਸ ਸਰਕੁਲਰ ਨੂੰ ਵਾਪਸ ਲੈਣ ਲਈ ਕਿਹਾ ਗਿਆ, ਜਿਸ 'ਚ ਵਿਦਿਆਰਥੀਆਂ ਨੂੰ ਫੇਸ ਕਵਰਿੰਗ ਵਾਲੇ ਕੱਪੜੇ ਪਾ ਕੇ ਕਲਾਸਾਂ 'ਚ ਐਂਟਰੀ ਨਹੀ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ।
ਪੁਲਸ ਨੇ ਦੱਸਿਆ ਕਿ ਗਫੂਰ ਨੂੰ ਧਮਕੀ ਭਰਿਆ ਕਾਲ ਇਕ ਅੰਤਰਰਾਸ਼ਟਰੀ ਨੰਬਰ ਤੋਂ ਆਇਆ ਸੀ। ਸ਼ਿਕਾਇਤ ਮੁਤਾਬਕ ਫੋਨ ਕਰਨ ਵਾਲੇ ਨੇ ਗਫੂਰ ਨੂੰ ਧਮਕੀ ਭਰੇ ਸ਼ਬਦਾਂ ਦਾ ਇਸਤੇਮਾਲ ਕੀਤਾ। ਹਾਲਾਂਕਿ ਹਾਲੇ ਮਾਮਲੇ ਦਰਜ ਨਹੀਂ ਕੀਤਾ ਗਿਆ ਹੈ ਪਰ ਕਾਲ ਕਰਨ ਵਾਲੇ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

Inder Prajapati

This news is Content Editor Inder Prajapati