ਕਾਤਲਾਂ ਨੇ ਔਰਤ ਦਾ ਸਿਰ ਸਰੀਰ ਨਾਲੋਂ ਵੱਖ ਕੀਤਾ, ਫਿਰ ਕੱਟੀਆਂ ਉਂਗਲੀਆਂ (ਦੇਖੋ ਦਰਦਨਾਕ ਤਸਵੀਰਾਂ)

08/27/2016 4:25:22 PM

ਮੰਡੀ— ਹਿਮਾਚਲ ਦੇ ਮੰਡੀ ਜ਼ਿਲੇ ''ਚ ਅਣਪਛਾਤੇ ਕਾਤਲਾਂ ਨੇ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਮਾਮਲਾ ਸਰਾਜ ਖੇਤਰ ਦੀ ਪੰਚਾਇਤ ਭਾਟਕੀਧਾਰ ਦੇ ਸੇਗਲਾ ਪਿੰਡ ਦਾ ਹੈ। ਔਰਤ ਆਪਣੇ ਪਤੀ ਨੂੰ ਛੱਡ ਕੇ ਪਿਛਲੇ ਕਰੀਬ 4 ਸਾਲਾਂ ਤੋਂ ਇੱਥੇ ਇਕੱਲੀ ਰਹਿ ਰਹੀ ਸੀ।
ਜ਼ਿਕਰਯੋਗ ਹੈ ਕਿ ਔਰਤ ਦੀ ਲਾਸ਼ ਘਰੋਂ ਕਰੀਬ ਇਕ ਕਿਲੋਮੀਟਰ ਦੂਰੀ ''ਤੇ ਮਿਲੀ ਹੈ। ਕਾਤਲਾਂ ਨੇ ਔਰਤ ਦਾ ਸਿਰ ਸਰੀਰ ਤੋਂ ਵੱਖ ਕਰ ਦਿੱਤਾ। ਇੰਨਾ ਹੀ ਨਹੀਂ ਔਰਤ ਦੇ ਹੱਥ ਦੀਆਂ ਕੱਟੀਆਂ ਹੋਈਆਂ ਉਂਗਲੀਆਂ ਲਾਸ਼ ਤੋਂ ਕਾਫੀ ਦੂਰੀ ''ਤੇ ਮਿਲੀਆਂ ਹਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਕੀਤੀ ਜਾ ਰਹੀ ਹੈ।

Disha

This news is News Editor Disha