ਪ੍ਰੇਮੀ ਅਤੇ ਧੀ ਨਾਲ ਮਿਲ ਕੇ ਕੀਤਾ ਬਜ਼ੁਰਗ ਸੱਸ ਦਾ ਕਤਲ

12/18/2019 2:45:35 PM

ਭਦੌੜ/ਕੋਲਕਾਤਾ—ਕੋਲਕਾਤਾ 'ਚ ਪੰਜਾਬੀ ਬਜ਼ੁਰਗ ਔਰਤ ਦਾ ਕਤਲ ਹੋਣ 'ਤੇ ਹੜਕੰਪ ਮੱਚ ਗਿਆ ਸੀ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਸੀ। ਜਾਂਚ ਦੌਰਾਨ ਇਸ ਕਤਲ ਸਬੰਧੀ ਸਨਸਨੀਖੇਜ ਖੁਲਾਸਾ ਹੋਇਆ। ਮਿਲੀ ਜਾਣਕਾਰੀ ਅਨੁਸਾਰ ਭਦੌੜ ਦੀ ਇਸ ਬਜ਼ੁਰਗ ਔਰਤ ਦਾ ਕਤਲ ਉਸ ਦੀ ਹੀ ਵਿਧਵਾ ਨੂੰਹ ਨੇ ਆਪਣੀ ਪ੍ਰੇਮੀ ਅਤੇ ਧੀ ਨਾਲ ਮਿਲ ਕੇ ਕੀਤਾ ਸੀ।

ਦਰਅਸਲ ਮ੍ਰਿਤਕ ਪੰਜਾਬ ਦੇ ਭਦੌੜ ਇਲਾਕੇ ਦੀ ਰਹਿਣ ਵਾਲੀ ਉਰਮਿਲਾ ਕੁਮਾਰੀ (62 ਸਾਲਾ) ਪਤਨੀ ਸਵਰਗਵਾਸੀ ਚੂਹੜ ਰਾਮ 12 ਨਵੰਬਰ ਨੂੰ ਭਦੌੜ ਤੋਂ ਆਪਣੇ ਪੁੱਤਰ ਕੋਲ ਰਹਿਣ ਲਈ ਕੋਲਕਾਤਾ ਗਈ ਸੀ। ਉੱਥੋ ਉਹ ਆਪਣੇ ਛੋਟੇ ਪੁੱਤਰ ਬਲਰਾਜ ਦੇ ਕੋਲ ਰਹਿਣ ਲੱਗੀ ਜਦਕਿ ਉੱਥੇ ਇਕ ਹੋਰ ਘਰ 'ਚ ਉਸ ਦੀ ਵੱਡੀ ਵਿਧਵਾ ਨੂੰਹ ਡਿੰਪਲ ਆਪਣੀਆਂ 2 ਧੀਆਂ ਨਾਲ ਰਹਿੰਦੀ ਸੀ। ਆਪਣੀ ਮਾਂ ਉਰਮਿਲਾ ਕੁਮਾਰੀ ਦਾ ਅੰਤਿਮ ਸੰਸਕਾਰ ਕਰਵਾਉਣ ਲਈ ਜੱਦੀ ਕਸਬੇ ਭਦੌੜ ਪਹੁੰਚੇ ਦੀਪਕ ਕੁਮਾਰ ਨੇ ਦੱਸਿਆ ਕਿ ਉਹ ਸਿਲੀਗੁੜੀ 'ਚ ਰਹਿੰਦਾ ਹੈ। 12 ਨਵੰਬਰ ਨੂੰ ਮੇਰੀ ਮਾਂ ਮੇਰੇ ਛੋਟੇ ਭਰਾ ਬਲਰਾਜ ਦੇ ਕੋਲ ਰਹਿਣ ਲਈ ਕੋਲਕਾਤਾ ਆਈ ਸੀ। 11 ਦਸੰਬਰ ਨੂੰ ਬਲਰਾਜ ਇਕ ਵਿਆਹ ਦੇਖਣ ਲਈ ਮੇਰੇ ਕੋਲ ਸਿਲੀਗੁੜੀ ਆਇਆ ਸੀ ਅਤੇ ਉਸ ਦਾ ਪਰਿਵਾਰ ਪੰਜਾਬ 'ਚ ਗਿਆ ਹੋਇਆ ਸੀ।ਬਲਰਾਜ ਨੇ ਆਪਣੀ ਭਾਬੀ ਨੂੰ ਮਾਂ ਦਾ ਖਿਆਲ ਰੱਖਣ ਨੂੰ ਕਿਹਾ ਸੀ। 11 ਦਸੰਬਰ ਦੀ ਰਾਤ ਨੂੰ ਭਾਬੀ ਡਿੰਪਲ, ਉਸਦੀ 17 ਸਾਲਾ ਧੀ ਅਤੇ ਭਾਬੀ ਦੇ ਪ੍ਰੇਮੀ ਸੌਰਵ ਪੁਰੀ (ਨਾਭਾ) ਨੇ ਉਸ ਦੀ ਮਾਂ ਦਾ ਕਤਲ ਕਰ ਦਿੱਤਾ। ਇਹ ਵੀ ਦੱਸਿਆ ਜਾਂਦਾ ਹੈ ਕਿ ਡਿੰਪਲ ਨੇ ਆਪਣੀ ਸੱਸ 'ਤੇ ਸਾਰੀ ਜਾਇਦਾਦ ਉਸ ਦੇ ਨਾਂ ਕਰਵਾਉਣ ਲਈ ਦਬਾਅ ਪਾ ਰਹੀ ਸੀ ਪਰ ਮਾਂ ਦੇ ਇਨਕਾਰ ਕਰਨ 'ਤੇ ਉਸ ਦਾ ਕਤਲ ਕਰ ਦਿੱਤਾ ਗਿਆ।

ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਭਾਬੀ ਦੇ ਸੌਰਵ ਪੁਰੀ ਨਾਲ ਨਜ਼ਾਇਜ ਸੰਬੰਧਾਂ ਬਾਰੇ ਪਹਿਲਾਂ ਬਿਲਕੁਲ ਹੀ ਕਿਸੇ ਨੂੰ ਪਤਾ ਨਹੀਂ ਸੀ। ਦੱਸਣੋਗ ਹੈ ਕਿ ਡਿੰਪਲ ਦੀ ਭੈਣ ਨਾਭੇ ਵਿਆਹੀ ਹੋਈ ਹੈ ਅਤੇ ਉਸ ਦੀ ਨਨਾਣ ਦਾ ਬੇਟਾ ਸੌਰਵ ਹੈ, ਜੋ ਡਿੰਪਲ ਦਾ ਪ੍ਰੇਮੀ ਹੈ। ਤਿੰਨਾਂ ਖਿਲਾਫ ਕੇਸ ਦਰਜ ਕਰਕੇ ਜੇਲ 'ਚ ਭੇਜ ਦਿੱਤਾ ਗਿਆ ਹੈ।


Iqbalkaur

Content Editor

Related News