ਮੁੰਨਾ ਬਜਰੰਗੀ ਦੇ ਕਤਲ ਦੇ ਮਾਮਲੇ 'ਚ ਸੁਨੀਲ ਰਾਠੀ ਦੇ ਖਿਲਾਫ ਐੱਫ. ਆਈ. ਆਰ. ਦਰਜ

07/10/2018 2:48:02 PM

ਬਾਗਪਤ— ਬਾਗਪਤ ਜੇਲ 'ਚ ਬਜਰੰਗੀ ਦੇ ਕਤਲ 'ਚ ਜੇਲ ਪ੍ਰਸ਼ਾਸਨ ਵੱਲੋਂ ਕੁਖਪਾਲ ਸੁਨੀਲ ਰਾਠੀ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪੁਲਸ ਪੁੱਛਗਿਛ 'ਚ ਸੁਨੀਲ ਨੇ ਮੁੰਨਾ ਬਜਰੰਗੀ ਦੇ ਕਤਲ ਦੀ ਗੱਲ ਸਵੀਕਾਰ ਕਰ ਲਈ ਹੈ। ਜੇਲ ਦੇ ਗਟਰ 'ਚੋਂ ਪਿਸਤੌਲ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ, ਜਿਸ ਦੀ ਵਰਤੋਂ ਮੁੰਨਾ ਦੇ ਕਤਲ 'ਚ ਕੀਤੀ ਗਈ। ਜੇਲਰ ਯੂ. ਪੀ. ਸਿੰਘ ਵੱਲੋਂ ਦਰਜ ਕਰਵਾਈ ਰਿਪਰੋਟ 'ਚ ਕਿਹਾ ਗਿਆ ਹੈ ਕਿ ਸਵੇਰੇ ਕਰੀਬ 6.15 ਵਜੇ ਉਹ ਆਪਣੇ ਦਫਤਰ 'ਚ ਬੈਠੇ ਸਨ, ਉਦੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਮੁੰਨਾ ਬਜਰੰਗੀ ਨੂੰ ਦੂਜੇ ਸੁਨੀਲ ਰਾਠੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜੇਲਰ ਦੀ ਇਸ ਸ਼ਿਕਾਇਤ 'ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਸੁਨੀਲ ਰਾਠੀ ਪਹਿਲਾਂ ਤੋਂ ਹੀ ਜੇਲ 'ਚ ਬੰਦ ਹੈ, ਇਸ ਲਈ ਇਸ ਮਾਮਲੇ 'ਚ ਉਸ ਦੀ ਗ੍ਰਿਫਤਾਰੀ ਪੁਲਸ ਨੇ ਦਿਖਾ ਦਿੱਤੀ ਸੀ।
ਜਾਣਕਾਰੀ ਮੁਤਾਬਕ ਪੁਲਸ  ਸੁਨੀਲ ਰਾਠੀ ਨੂੰ ਮੁੰਨਾ ਬਜਰੰਗੀ ਕਤਲ ਦੇ ਕੇਸ 'ਚ ਰਿਮਾਂਡ 'ਤੇ ਲੈ ਸਕਦੀ ਹੈ। ਸਿਹਤ ਵਿਭਾਗ ਮੁਤਾਬਕ ਪੋਸਟਮਾਰਟਮ ਰਿਪੋਰਟ 'ਚ ਇਹ ਸਾਹਮਣੇ ਆਇਆ ਹੈ ਕਿ ਮੁੰਨਾ ਦੇ ਸਰੀਰ 'ਚ ਕੋਈ ਵੀ ਗੋਲੀ ਨਹੀਂ ਮਿਲੀ। ਸਾਰੀਆਂ ਗੋਲੀਆਂ ਉਸ ਦੇ ਸਰੀਰ ਤੋਂ ਬਾਹਰ ਨਿਕਲ ਗਈਆਂ ਹਨ। ਇਸ ਨਾਲ ਇਹ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਕਿ ਕੁੱਲ ਕਿੰਨੀਆਂ ਗੋਲੀਆਂ ਲੱਗੀਆਂ ਹਨ। ਸੁਨੀਲ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਮੁੰਨਾ ਨੇ ਉਸ ਨੂੰ ਮਾਰਨ ਲਈ ਪਹਿਲਾਂ ਪਿਸਤੌਲ ਤਾਨ ਲਈ ਸੀ, ਇਸ ਤੋਂ ਬਾਅਦ ਮੁੰਨਾ ਤੋਂ ਹੀ ਪਿਸਤੌਲ ਖੌਹ ਕੇ ਸੁਨੀਲ ਨੇ ਉਸ 'ਤੇ ਹਮਲਾ ਕੀਤਾ ਅਤੇ ਕਈ ਫਾਇਰ ਕੀਤੇ। ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਬਜਰੰਗੀ ਦੇ ਸਰੀਰ 'ਚ ਇਕ ਵੀ ਗੋਲੀ ਨਹੀਂ ਮਿਲੀ ਹੈ। ਸਾਰੀਆਂ ਗੋਲੀਆਂ ਸਰੀਰ ਤੋਂ ਬਾਹਰ ਨਿਕਲ ਗਈਆਂ। 
ਜ਼ਿਕਰਯੋਗ ਹੈ ਕਿ ਏ. ਡੀ. ਜੀ. ਲਾ. ਐਂਡ ਆਨੰਦ ਕੁਮਾਰ ਨੇ ਦੱਸਿਆ ਕਿ ਕਤਲ 'ਚ ਵਰਤੋਂ ਕੀਤੀ ਗਈ ਪਿਸਤੌਲ ਜੇਲ ਦੇ ਗਟਰ ਤੋਂ ਬਰਾਮਦ ਕਰ ਲਈ ਗਈ ਹੈ। ਇਸ ਨਾਲ ਹੀ 10 ਇਸਤੇਮਾਲ ਹੋ ਚੁੱਕੇ ਖੋਖੇ, 2 ਮੈਗਜ਼ੀਨ ਅਤੇ 22 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਵੱੱਡਾ ਸਵਾਲ ਇਹ ਹੈ ਕਿ ਜੇਕਰ ਸੁਨੀਲ ਰਾਠੀ ਨੇ ਪਿਸਤੌਲ ਖੋਹ ਕੇ ਗੋਲੀ ਮਾਰੀ ਹੈ ਤਾਂ ਫਿਰ ਬਜਰੰਗੀ ਨੂੰ ਐਤਵਾਰ ਦੀ ਰਾਤ ਜੇਲ 'ਚ ਦਾਖਲ ਕਰਦੇ ਸਮੇਂ ਚੈਕਿੰਗ 'ਚ ਕੋਈ ਚ ਭੁੱਲ ਹੋਈ ਹੈ ਜਾਂ ਸੁਨੀਲ ਰਾਠੀ ਆਪਣੇ ਬਚਾਅ ਲਈ ਅਜਿਹਾ ਕਹਿ ਰਿਹਾ ਹੈ। ਸੰਜੀਵ ਤ੍ਰਿਪਾਠੀ ਦਾ ਕਹਿਣਾ ਹੈ ਕਿ ਬਜਰੰਗੀ ਤੋਂ ਪਿਸਤੌਲ ਖੋਹ ਕੇ ਕਤਲ ਕਰਨ ਦੀ ਗੱਲ ਸੁਨੀਲ ਨੇ ਪੁੱਛਗਿਛ 'ਚ ਦੱਸੀ ਹੈ। ਇਸ ਤੋਂ ਇਲਾਵਾ ਬਜਰੰਗੀ ਦੀ ਪਤਨੀ ਦੀ ਸ਼ਿਕਾਇਤ 'ਤੇ ਪੁਲਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਪੁਲਸ ਜਾਂਚ ਕਰ ਰਹੀ ਹੈ।