ਨਗਰ ਨਿਗਮ ਦੇ ਕਰਮਚਾਰੀਆਂ ਨੇ ਡੁੱਬ ਰਹੇ ਮਾਸੂਮ ਦੀ ਇੰਝ ਬਚਾਈ ਜਾਨ (ਵੀਡੀਓ)

09/26/2019 6:38:43 PM

ਪੂਨੇ—ਮਹਾਰਾਸ਼ਟਰ ਦੇ ਪੂਨੇ 'ਚ ਭਾਰੀ ਬਾਰਿਸ਼ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਹੜ੍ਹ ਦੇ ਪਾਣੀ 'ਚ ਡੁੱਬ ਰਹੇ ਇੱਕ ਮਾਸੂਮ ਬੱਚੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਗਿਆ ਹੈ ਕਿ ਸ਼ਹਿਰ ਦੇ ਮਿੱਤਰ ਮੰਡਲ ਚੌਕ ਇਲਾਕੇ 'ਚ ਬਾਰਿਸ਼ ਦਾ ਪਾਣੀ ਭਰ ਜਾਣ ਕਾਰਨ ਇੱਕ ਮਾਸੂਮ ਡੁੱਬ ਰਿਹਾ ਸੀ, ਜਿਸ ਨੂੰ ਨਗਰ ਨਿਗਮ ਦੇ ਕਰਮਚਾਰੀਆਂ ਨੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਸੁਰੱਖਿਅਤ ਬਾਹਰ ਕੱਢਿਆ।

39 ਮਿੰਟ ਦੇ ਇਸ ਵੀਡੀਓ 'ਚ ਦੇਖਿਆ ਗਿਆ ਹੈ ਕਿ ਪਾਣੀ 'ਚ ਡੁੱਬ ਰਹੇ ਮਾਸੂਮ ਹੱਥ- ਪੈਰ ਮਾਰਦਾ ਦਿਖਾਈ ਦੇ ਰਿਹਾ ਹੈ, ਜਿਸ ਨੂੰ ਨਗਰ ਨਿਗਮ ਦੇ ਕਰਮਚਾਰੀਆਂ ਨੇ ਇੱਕ ਟੱਬ ਵਰਗੀ ਚੀਜ਼ ਰਾਹੀਂ ਬਾਹਰ ਕੱਢਿਆ। ਹੈਰਾਨੀ ਦੀ ਗੱਲ ਇਹ ਦੇਖਣਾ 'ਚ ਆਈ ਹੈ ਕਿ ਡੁੱਬ ਰਿਹਾ ਮਾਸੂਮ ਨਾ ਰੋ ਰਿਹਾ ਹੈ ਅਤੇ ਨਾ ਹੀ ਉਸ ਦੇ ਚਿਹਰੇ 'ਤੇ ਕੋਈ ਡਰ ਦਿਖਾਈ ਦੇ ਰਿਹਾ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਮਾਸੂਮ ਪਾਣੀ 'ਚ ਕਿਵੇ ਡੁੱਬਿਆ ਫਿਲਹਾਲ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਮੌਕੇ 'ਤੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਪਹੁੰਚ ਕੇ ਮਾਸੂਮ ਨੂੰ ਬਚਾ ਕੇ ਮਾਣ ਵਾਲਾ ਕੰਮ ਕੀਤਾ। ਦੱਸ ਦੇਈਏ ਕਿ ਮਹਾਰਾਸ਼ਟਰ 'ਚ ਭਾਰੀ ਬਾਰਿਸ਼ ਨੇ ਕਾਫੀ ਤਬਾਹੀ ਮਚਾਈ ਹੈ। ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।

Iqbalkaur

This news is Content Editor Iqbalkaur