ਜਿਸ ਮਕਾਨ ਲਈ ਆਕਾਸ਼ ਵਿਜੇਵਰਗੀਏ ਨੇ ਚੁੱਕੀ ਸੀ ਆਵਾਜ, ਨਿਗਮ ਨੇ ਉਸੇ ਨੂੰ ਢਾਹਿਆ

07/05/2019 12:50:26 PM

ਇੰਦੌਰ—ਮੱਧ ਪ੍ਰਦੇਸ਼ ਦੇ ਇੰਦੌਰ 'ਚ ਨਗਰ ਨਿਗਮ ਨੇ ਅੱਜ ਭਾਵ ਸ਼ੁੱਕਰਵਾਰ ਉਸ ਮਕਾਨ ਨੂੰ ਢਾਹ ਦਿੱਤਾ, ਜਿਸ ਦੇ ਲਈ ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀਆ ਨੇ ਆਵਾਜ ਚੁੱਕਿਆ ਸੀ। 26 ਜੂਨ ਨੂੰ ਜਦੋਂ ਨਿਗਮ ਆਧਿਕਾਰੀ ਇਸ ਮਕਾਨ ਨੂੰ ਢਾਹੁਣ ਲਈ ਪਹੁੰਚੇ ਸੀ ਤਾਂ ਆਕਾਸ਼ ਵਿਜੇਵਰਗੀਏ ਦੀ ਉਨ੍ਹਾਂ ਨਾਲ ਕਾਫੀ ਝੜਪਾਂ ਹੋ ਗਈਆਂ, ਜਿਸ ਤੋਂ ਬਾਅਦ ਉਸ ਨੇ ਬੱਲੇ ਨਾਲ ਅਧਿਕਾਰੀ 'ਤੇ ਹਮਲਾ ਕਰ ਦਿੱਤਾ ਸੀ। ਦੱਸ ਦੇਈਏ ਕਿ ਆਕਾਸ਼ ਵਿਜੇਵਰਗੀਏ ਭਾਜਪਾ ਦੇ ਜਨਰਲ ਸਕੱਤਰ ਅਤੇ ਦਿੱਗਜ਼ ਨੇਤਾ ਕੈਲਾਸ਼ ਵਿਜੇਵਰਗੀਏ ਦਾ ਬੇਟਾ ਹੈ। 

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੱਧ ਪ੍ਰਦੇਸ਼ ਹਾਈਕੋਰਟ ਨੇ ਇਸ ਮਕਾਨ ਨੂੰ ਢਾਹੁਣ ਲਈ ਇੰਦੌਰ ਨਗਰ ਨਿਗਮ ਦੇ ਫੈਸਲੇ 'ਤੇ ਰੋਕ ਲਗਾਉਣ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ। ਅਦਾਲਤ ਨੇ ਇਸ ਮੁਹਿੰਮ ਤੋਂ ਪ੍ਰਭਾਵਿਤ ਹੋਣ ਵਾਲੇ ਪਰਿਵਾਰ ਨੂੰ ਤਰੁੰਤ ਰਾਹਤ ਪ੍ਰਦਾਨ ਕਰਦੇ ਹੋਏ ਸ਼ਹਿਰੀ ਬਾਡੀਜ਼ ਨੂੰ ਆਦੇਸ਼ ਦਿੱਤਾ ਸੀ ਕਿ ਮਕਾਨ ਢਾਹੁਣ ਤੋਂ ਪਹਿਲਾਂ ਉਸ ਨੂੰ 2 ਦਿਨਾਂ ਦੇ ਅੰਦਰ ਅਸਥਾਈ ਰਿਹਾਇਸ਼ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।

ਹਾਈ ਕੋਰਟ ਦੀ ਇੰਦੌਰ ਬੈਂਚ ਦੇ ਨਿਆਂਮੂਰਤੀ ਰੋਹਿਤ ਆਰੀਆ ਨੇ ਲਗਭਗ ਸਵਾ ਘੰਟੇ ਤੱਕ ਦੋਵਾਂ ਪੱਖਾਂ ਦੇ ਤਰਕ ਸੁਣਨ ਤੋਂ ਬਾਅਦ ਇਸ 'ਤੇ ਫੈਸਲਾ ਸੁਣਾਇਆ। ਪ੍ਰਭਾਵਿਤ ਪਰਿਵਾਰ ਦੇ ਵਕੀਲ ਪੁਸ਼ਪਮਿਤਰ ਭਾਰਗਵ ਨੇ ਦੱਸਿਆ ਸੀ ਕਿ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਹੈ ਕਿ ਖਸਤਾ ਮਕਾਨ ਨੂੰ ਤੋੜ ਕੇ ਇੰਦੌਰ ਨਗਰ ਨਿਗਮ ਦੀ ਮੁਹਿੰਮ ਕਿਉਂਕਿ ਜਨਤਾ ਦੇ ਵਿਆਪਕ ਹਿੱਤਾ 'ਚ ਹ,ੈ ਇਸ ਲਈ ਅਦਾਲਤ ਇਸ ਮੁਹਿੰਮ 'ਚ ਦਖਲ ਨਹੀਂ ਦੇਵੇਗੀ।

ਜ਼ਿਕਰਯੋਗ ਹੈ ਕਿ ਆਕਾਸ਼ ਦਾ ਕੁੱਟਮਾਰ ਕਰਦੇ ਹੋਏ ਇਕ ਵੀਡੀਓ ਵਾਇਰਲ ਹੋਇਆ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਸੀ ਕਿ ਆਕਾਸ਼ ਨਿਗਮ ਅਧਿਕਾਰੀ ਨਾਲ ਕੁੱਟਮਾਰ ਕਰ ਰਹੇ ਹਨ। ਦਰਅਸਲ ਇੰਦੌਰ ਦੇ ਨਿਗਮ ਅਧਿਕਾਰੀਆਂ ਦੀ ਟੀਮ ਖਸਤਾ ਹੋ ਚੁਕੇ ਮਕਾਨਾਂ ਨੂੰ ਤੋੜਨ ਲਈ ਆਈ ਸੀ ਪਰ ਆਕਾਸ਼ ਵਿਜੇਵਰਗੀਏ ਨੇ ਉਨ੍ਹਾਂ 'ਤੇ ਹੀ ਕਾਰਵਾਈ ਕਰ ਦਿੱਤੀ। ਆਕਾਸ਼ ਕ੍ਰਿਕੇਟ ਬੈਟ ਲੈ ਕੇ ਅਧਿਕਾਰੀਆਂ 'ਤੇ ਹਮਲਾ ਕਰਨ ਪੁੱਜੇ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਲੱਗੇ। ਉੱਥੇ ਹੀ ਆਕਾਸ਼ ਦੇ ਸਮਰਥਕਾਂ ਨੇ ਵੀ ਨਿਗਮ ਅਧਿਕਾਰੀਆਂ ਨਾਲ ਕੁੱਟਮਾਰ ਕੀਤੀ।

Iqbalkaur

This news is Content Editor Iqbalkaur