ਮੁੰਬਈ 'ਚ ਉਰਮਿਲਾ ਨੇ ਅਨੋਖੇ ਤਰੀਕੇ ਨਾਲ ਕੀਤਾ ਚੋਣ ਪ੍ਰਚਾਰ (ਤਸਵੀਰਾਂ)

04/06/2019 2:33:57 PM

ਮੁੰਬਈ- ਬਾਲੀਵੁੱਡ ਅਦਾਕਾਰ ਅਤੇ ਹਾਲ ਹੀ ਕਾਂਗਰਸ ਪਾਰਟੀ 'ਚ ਸ਼ਾਮਲ ਹੋਈ ਉਰਮਿਲਾ ਮਾਤੋਂਡਕਰ ਮੁੰਬਈ ਉੱਤਰ ਸੀਟ ਤੋਂ ਚੋਣ ਲੜ ਰਹੀ ਹੈ। ਅੱਜ ਭਾਵ ਸ਼ਨੀਵਾਰ ਨੂੰ ਲੋਕ ਸਭਾ ਉਮੀਦਵਾਰ ਉਰਮਿਲਾ ਮਾਤੋਂਡਕਰ ਗੁੱਡੀ ਪਡਾਵਾ ਮਨਾਉਂਦੀ ਹੋਈ ਚੋਣ ਪ੍ਰਚਾਰ ਕਰ ਰਹੀ ਹੈ ਅਤੇ ਲੋਕਾਂ ਤੋਂ ਵੋਟ ਵੀ ਮੰਗ ਰਹੀ ਹੈ। ਅੱਜ ਉਨ੍ਹਾਂ ਨੇ ਵਿਸ਼ੇਸ਼ ਰਵਾਇਤੀ ਪੁਸ਼ਾਕ ਪਹਿਨ ਕੇ ਅਤੇ ਮਹਾਰਾਸ਼ਟਰੀਅਨ ਲੁੱਕ 'ਚ ਸੱਜ ਕੇ ਮੁੰਬਈ ਦੀ ਸੜਕਾਂ 'ਤੇ ਲਾਵਣੀ ਡਾਂਸ ਕਰਦੀ ਹੋਈ ਚੋਣ ਪ੍ਰਚਾਰ ਕਰ ਰਹੀ ਹੈ। 

PunjabKesari

ਮਹਿਲਾਵਾਂ ਦੀ ਦੋ ਪਹੀਆਂ ਵਾਹਨ ਰੈਲੀ-
ਇਸ ਮੌਕੇ 'ਤੇ ਉਰਮਿਲਾ ਮਾਤੋਂਡਕਰ ਦੇ ਨਾਲ ਕਾਂਗਰਸ ਵਰਕਰ ਵੀ ਸ਼ਾਮਿਲ ਸੀ। ਮਹਿਲਾਵਾਂ ਨੇ ਗੁੱਡੀ ਪਡਾਵਾ ਦੇ ਤਿਉਹਾਰ 'ਤੇ ਮੁੰਬਈ 'ਚ ਦੋ-ਪਹੀਆਂ ਵਾਹਨ ਚਲਾ ਕੇ ਰੈਲੀ ਕੱਢੀ। ਇਸ ਮੌਕੇ 'ਤੇ ਉਰਮਿਲਾ ਨੇ ਪੂਜਾ ਅਰਚਨਾ ਵੀ ਕੀਤੀ ਅਤੇ ਉਨ੍ਹਾਂ ਨੇ ਆਟੋ ਰਾਹੀਂ ਚੋਣ ਪ੍ਰਚਾਰ ਵੀ ਕੀਤਾ। ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਉਹ ਲਗਾਤਾਰ ਰੈਲੀ ਕੱਢ ਕੇ ਲੋਕਾਂ ਨਾਲ ਰੂ-ਬੂ-ਰੂ ਹੋ ਰਹੀ ਹੈ। 

PunjabKesari

ਉਰਮਿਲਾ ਮਾਤੋਂਡਕਰ ਨੇ ਚਾਰਕੋਪ ਅਤੇ ਮਗਥਾਨਾ 'ਚ ਲੋਕਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਇੱਕ ਵੀਡੀਓ ਅਤੇ ਉਰਮਿਲਾ ਮਾਤੋਂਡਕਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਮਰਾਠੀ ਨਵੇਂ ਸਾਲ ਦੀ ਸ਼ੁਰੂਆਤ ਹੋਣ ਦੀ ਖੁਸ਼ੀ ਅਤੇ ਪੂਰੇ ਮਹਾਰਾਸ਼ਟਰ 'ਚ ਗੁੜੀ ਪਡਾਵਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮਹਾਰਾਸ਼ਟਰ ਅਤੇ ਕੋਂਕਣ 'ਚ ਇਸ ਤਿਉਹਾਰ ਨੂੰ 'ਸੰਵਤਾਸਰ ਪਡਾਵਾ' ਵੀ ਕਿਹਾ ਜਾਂਦਾ ਹੈ। ਚੇਤਰ ਮਹੀਨੇ ਦੀ ਪਹਿਲੀ ਤਾਰੀਕ ਤੋਂ ਗੁੱਡੀ ਪਡਾਵਾ ਦੀ ਸ਼ੁਰੂਆਤ ਹੋ ਜਾਂਦੀ ਹੈ। 

PunjabKesari

ਦੱਸ ਦੇਈਏ ਕਿ ਹੁਣ ਮੁੰਬਈ ਉੱਤਰ ਸੀਟ ਤੋਂ ਭਾਜਪਾ ਦੇ ਗੋਪਾਲ ਸ਼ੈਟੀ ਸੰਸਦ ਮੈਂਬਰ ਨਾਲ ਮੁਕਾਬਲਾ ਕਰਨ ਲਈ ਕਾਂਗਰਸ ਨੇ ਉਰਮਿਲਾ ਮਾਤੋਂਡਕਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਮੁੰਬਈ ਦੀਆਂ 6 ਲੋਕ ਸਭਾ ਸੀਟਾਂ 'ਤੇ 29 ਅਪ੍ਰੈਲ ਨੂੰ ਚੋਣਾਂ ਹੋਣਗੀਆਂ।

PunjabKesari


Iqbalkaur

Content Editor

Related News