ਤਲੋਜਾ ਜੇਲ੍ਹ ''ਚ ਕੋਰੋਨਾ ਨਾਲ 22 ਸਾਲਾ ਕੈਦੀ ਦੀ ਮੌਤ, ਪਰਿਵਾਰ ਨੇ ਲਾਪਰਵਾਹੀ ਦਾ ਲਗਾਇਆ ਦੋਸ਼

05/07/2021 11:20:40 AM

ਮੁੰਬਈ- ਨਵੀ ਮੁੰਬਈ ਦੇ ਤਲੋਜਾ ਜੇਲ੍ਹ 'ਚ 22 ਸਾਲਾ ਕੈਦੀ ਦੀ ਕੋਰੋਨਾ ਕਾਰਨ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਉੱਥੇ ਹੀ ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਕੈਦੀ ਦੀ ਮੌਤ ਹੋਈ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕੈਦੀ ਦੀ ਪਛਾਣ ਵਿਸ਼ਾਲ ਆਨੰਦ ਦਸਾਰੀ ਦੇ ਤੌਰ 'ਤੇ ਕੀਤੀ ਗਈ ਹੈ ਅਤੇ ਬੁੱਧਵਾਰ ਸਵੇਰੇ ਮੁੰਬਈ ਦੇ ਸੇਂਟ ਜਾਰਜ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦਸਾਰੀ ਨੂੰ ਪਹਿਲਾਂ 30 ਅਪ੍ਰੈਲ ਨੂੰ ਮੁੰਬਈ ਦੇ ਜੇਜੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਤੋਂ ਬਾਅਦ ਉਸ ਨੂੰ ਸੇਂਟ ਜਾਰਜ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਨੇ ਪਿੰਡਾਂ 'ਚ ਪਸਾਰੇ ਪੈਰ, ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤਾਂ ਦੇ ਅੰਕੜੇ ਵਧੇ 

ਅਧਿਕਾਰੀ ਅਨੁਸਾਰ, ਦਸਾਰੀ ਬਾਲ ਯੌਨ ਅਪਰਾਧ ਸੁਰੱਖਿਆ ਐਕਟ (ਪੋਕਸੋ) ਦੇ ਮਾਮਲੇ 'ਚ ਸਾਲ 2018 ਤੋਂ ਹੀ ਜੇਲ੍ਹ 'ਚ ਸੀ। ਦਸਾਰੀ ਦੇ ਰਿਸ਼ਤੇਦਾਰ ਅਨੀਸ਼ ਭਾਰਤੀ ਨੇ ਕਿਹਾ,''ਪਰਿਵਾਰ ਦੇ ਮੈਂਬਰਾਂ ਨੇ ਜਦੋਂ ਦਸਾਰੀ ਨੂੰ ਫ਼ੋਨ ਕੀਤਾ, ਉਦੋਂ ਵੀ ਉਹ ਗਲ਼ੇ 'ਚ ਦਰਦ ਅਤੇ ਬੇਚੈਨੀ ਦੀ ਸ਼ਿਕਾਇਤ ਕਰ ਰਿਹਾ ਸੀ ਪਰ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਨਜ਼ਰਅੰਦਾਜ ਕੀਤਾ। ਉਨ੍ਹਾਂ ਨੂੰ ਕੈਦੀਆਂ ਦੀ ਸਿਹਤ ਦੀ ਚਿੰਤਾ ਨਹੀਂ ਹੈ।'' ਜੇਲ੍ਹ ਦੇ ਸੂਤਰਾਂ ਨੇ ਦੱਸਿਆ ਕਿ ਇਸ ਵਿਚ, ਤਲੋਜਾ ਜੇਲ੍ਹ ਦਾ ਇਕ ਹੋਰ ਕੈਦੀ ਕੋਰੋਨਾ ਨਾਲ ਪੀੜਤ ਪਾਇਆ ਗਿਆ ਹੈ ਅਤੇ ਉਸ ਨੂੰ ਸੇਂਟ ਜਾਰਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਇਕ ਹੋਰ ਕੈਦੀ ਨੂੰ ਜੇਲ੍ਹ 'ਚ ਹੀ ਏਕਾਂਤਵਾਸ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਦਾ ਜਜ਼ਬਾ! ਭਾਰਤ 'ਚ 109 ਦਿਨਾਂ 'ਚ 16 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੀ ਵੈਕਸੀਨ

DIsha

This news is Content Editor DIsha