ਸ਼ਾਹਰੁਖ ਖਾਨ ਦੇ ਬੰਗਲੇ ਦੇ ਸਾਹਮਣੇ ਸਥਿਤ ਫਲੈਟ 'ਚ ਲੱਗੀ ਅੱਗ, ਇਕ ਕੁੜੀ ਦੀ ਮੌਤ

03/19/2020 12:48:16 PM

ਮੁੰਬਈ— ਮੁੰਬਈ ਦੇ ਬਾਂਦਰਾ 'ਚ ਵੀਰਵਾਰ ਸਵੇਰੇ ਰਿਹਾਇਸ਼ੀ ਇਮਾਰਤ ਦੇ ਇਕ ਫਲੈਟ 'ਚ ਅੱਗ ਲੱਗ ਗਈ। ਇਸ ਅੱਗ ਨਾਲ 20 ਸਾਲ ਦੀ ਇਕ ਕੁੜੀ ਦੀ ਮੌਤ ਹੋ ਗਈ ਅਤੇ ਇਕ ਹੋਰ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੀ ਸਪ੍ਰਿੰਗ ਇਮਾਰਤ 'ਚ ਸਵੇਰੇ 7.30 ਵਜੇ ਅੱਗ ਲੱਗੀ ਸੀ। ਬ੍ਰਹਿਨ ਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਦੇ ਇਕ ਅਧਿਕਾਰੀ ਨੇ ਦੱਸਿਆ,''ਸੂਚਨਾ ਮਿਲਣ ਤੋਂ ਬਾਅਦ, ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਕੁਝ ਸਮੇਂ 'ਚ ਅੱਗ 'ਤੇ ਕਾਬੂ ਪਾ ਲਿਆ। 2 ਔਰਤਾਂ ਨੂੰ ਬਾਅਦ 'ਚ ਫਲੈਟ 'ਚੋਂ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਤੁਰੰਤ ਕੋਲ ਦੇ ਹਸਪਤਾਲ ਲਿਜਾਇਆ ਗਿਆ।''

ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਦੇ ਇਵਾਨਾ ਮੋਰੇਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਨਾਲ ਹੀ ਦੱਸਿਆ ਕਿ ਹੋਰ ਔਰਤ, ਸਿਰਫਾ ਜਾਫਰੀ (38) 90 ਫੀਸਦੀ ਤੱਕ ਸੜ ਚੁਕੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਆਈ.ਸੀ.ਯੂ. 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਇਮਾਰਤ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੰਗਲੇ ਦੇ ਸਾਹਮਣੇ ਸਥਿਤ ਹੈ।

DIsha

This news is Content Editor DIsha