ਮੁੰਬਈ ਦੇ ਬਾਰ ’ਚ ਮਿਲਿਆ ਸੀਕ੍ਰੇਟ ਤਹਿਖਾਨਾ, ਇਤਰਾਜ਼ਯੋਗ ਹਾਲਤ ’ਚ ਮਿਲੀਆਂ 17 ਡਾਂਸਰਾਂ

12/14/2021 10:57:37 AM

ਮੁੰਬਈ- ਮੁੰਬਈ ਦੇ ਅੰਧੇਰੀ ਇਲਾਕੇ ’ਚ ਸਥਿਤ ਦੀਪਾ ਬਾਰ ’ਚ ਇਕ ਸੀਕ੍ਰੇਟ ਤਹਿਖਾਨੇ ਦਾ ਪਤਾ ਲੱਗਾ ਹੈ। ਇਸ ’ਚ 17 ਡਾਂਸਰਾਂ ਨੂੰ ਤੂੜ ਕੇ ਲੁਕਾਇਆ ਗਿਆ ਸੀ। ਇਨ੍ਹਾਂ ’ਚੋਂ ਕਈਆਂ ਦੀ ਉਮਰ ਬਹੁਤ ਘੱਟ ਹੈ। ਜਿਸ ਤਹਿਖਾਨੇ ਦਾ ਪਤਾ ਪੁਲਸ ਨੂੰ ਲੱਗਾ ਹੈ, ਉਸ ’ਚ ਖੜ੍ਹਾ ਹੋ ਸਕਣਾ ਵੀ ਮੁਸ਼ਕਲ ਸੀ। ਤਕਰੀਬਨ 15 ਘੰਟੇ ਤੋਂ ਜ਼ਿਆਦਾ ਦੀ ਕਾਰਵਾਈ ਤੋਂ ਬਾਅਦ ਮੁੰਬਈ ਪੁਲਸ ਦੀ ਸੋਸ਼ਲ ਸਰਵਿਸ ਬ੍ਰਾਂਚ ਦੀ ਟੀਮ ਨੇ ਇਸ ਗੁਪਤ ਤਹਿਖਾਨੇ ਦਾ ਰਾਜ ਖੋਲ੍ਹਿਆ ਹੈ। 

ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ

ਖਾਸ ਗੱਲ ਇਹ ਹੈ ਕਿ ਇਸ ਤਹਿਖਾਨੇ ਦੇ ਅੰਦਰ ਜਾਣ ਦਾ ਰਸਤਾ ਮੇਕਅਪ ਰੂਮ ਦੀ ਕੰਧ ’ਚ ਲੱਗੇ ਸ਼ੀਸ਼ੇ ਦੇ ਪਿੱਛਿਓਂਂਜਾਂਦਾ ਸੀ। ਇਸ ’ਚ ਆਟੋਮੈਟਿਕ ਇਲੈਕਟ੍ਰਿਕ ਡੋਰ ਲੱਗੇ ਸਨ। ਤਹਿਖਾਨੇ ਦੇ ਅੰਦਰ ਇਕ ਏ. ਸੀ. ਵੀ ਲੱਗਾ ਸੀ। ਉਸ ਦੇ ਅੰਦਰ ਬਿਸਤਰੇ ਵੀ ਲੱਗੇ ਹੋਏ ਸਨ। ਸੋਸ਼ਲ ਸਰਵਿਸ ਬ੍ਰਾਂਚ ਦੇ ਡੀ. ਸੀ. ਪੀ. ਰਾਜੂ ਭੁਜਬਲ ਨੇ ਦੱਸਿਆ ਕਿ ਮੁੰਬਈ ਦੀ ਐੱਨ. ਜੀ. ਓ. ‘ਕਵਚ’ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਤੋਂ ਖ਼ਫਾ ਮਾਪੇ ਬੋਲੇ- ਘਰ ਆਓ ਕਰਵਾ ਦਿਆਂਗੇ ਵਿਆਹ, ਫਿਰ ਕੀਤਾ ਇਹ ਹਸ਼ਰ

15 ਘੰਟੇ ਦੀ ਕਾਰਵਾਈ ਤੋਂ ਬਾਅਦ 17 ਡਾਂਸਰਾਂ ਨੂੰ ਮੁਕਤ ਕਰਵਾਇਆ ਗਿਆ ਅਤੇ ਬਾਰ ਦੇ ਮੈਨੇਜਰ, ਕੈਸ਼ੀਅਰ ਸਮੇਤ ਸਟਾਫ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁੰਬਈ ’ਚ ਕੋਵਿਡ-19 ਪ੍ਰੋਟੋਕਾਲ ਦੇ ਤਹਿਤ ਸਾਰੇ ਡਾਂਸ ਬਾਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਲਈ ਕਿਹਾ ਗਿਆ ਸੀ। ਇਸ ਦੇ ਬਾਵਜੂਦ ਇਹ ਧੜੱਲੇ ਨਾਲ ਚੱਲ ਰਿਹਾ ਸੀ। ਪੁਲਸ ਦੀ ਰੇਡ ਤੋਂ ਬਚਣ ਲਈ ਹੀ ਅਜਿਹੇ ਤਹਿਖਾਨੇ ਦਾ ਨਿਰਮਾਣ ਕੀਤਾ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਇਹ ਬਾਰ ਉਦੋਂ ਵੀ ਚੱਲ ਰਿਹਾ ਸੀ, ਜਦੋਂ ਦੇਸ਼ ’ਚ ਕੋਰੋਨਾ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ।

ਇਹ ਵੀ ਪੜ੍ਹੋ : ਫਾਰਚੂਨਰ ਕਾਰ ਨਾ ਮਿਲਣ ’ਤੇ ਲਾੜੇ ਨੇ ਰੋਕੇ ਫੇਰੇ, PhD ਲਾੜੀ ਪੂਰੀ ਰਾਤ ਕਰਦੀ ਰਹੀ ਉਡੀਕ

Tanu

This news is Content Editor Tanu