ਮੁੰਬਈ ਦੇ ਬਾਰ ''ਚ ਛਾਪੇਮਾਰੀ, 48 ਗ੍ਰਿਫਤਾਰ

11/04/2019 1:26:22 AM

ਮੁੰਬਈ — ਮੁੰਬਈ ਦੇ ਤਿਲਕ ਨਗਰ ਇਲਾਕੇ ਵਿਚ ਐਤਵਾਰ ਤੜਕੇ ਇਕ ਆਰਕੈਸਟਰਾ ਬਾਰ 'ਤੇ ਛਾਪਾ ਮਾਰਿਆ ਗਿਆ। ਇਸ ਕਾਰਵਾਈ ਵਿਚ 36 ਗਾਹਕਾਂ ਸਮੇਤ 48 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 4 ਬਾਰ ਲੜਕੀਆਂ ਨੂੰ ਮੁਕਤ ਕਰਵਾਇਆ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੀ. ਐੱਲ. ਲੋਹਖੰਡੇ ਮਾਰਗ 'ਤੇ ਸਥਿਤ ਦੇਵੀ ਕ੍ਰਿਪਾ ਆਰਕੈਸਟਰਾ ਬਾਰ 'ਤੇ ਪੁਲਸ ਦੀ ਸਮਾਜਿਕ ਸੇਵਾ ਸ਼ਾਖਾ ਨੇ ਛਾਪਾ ਮਾਰਿਆ। ਅਧਿਕਾਰੀ ਨੇ ਦੱਸਿਆ ਕਿ ਸਾਨੂੰ 4 ਲੜਕੀਆਂ ਡਾਂਸ ਕਰਦੀਆਂ ਮਿਲੀਆਂ ਹਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਮੁਰਲੀ ਹੋਣਗੇ ਝਾਰਖੰਡ ਚੋਣ ਖਰਚ ਨਿਗਰਾਨੀ ਆਬਜ਼ਰਵਰ
ਚੋਣ ਕਮਿਸ਼ਨ ਨੇ ਖਰਚੇ ਦੀ ਹੱਦ ਤੇ ਨਿਗਰਾਨੀ ਲਈ ਰੈਵੇਨਿਊ ਸੇਵਾ ਦੇ ਅਧਿਕਾਰੀ ਬੀ. ਮੁਰਲੀ ਕੁਮਾਰ ਨੂੰ ਵਿਸ਼ੇਸ਼ ਆਬਜ਼ਰਵਰ ਨਿਯੁਕਤ ਕੀਤਾ ਹੈ। ਚੋਣ ਕਮਿਸ਼ਨ ਵਲੋਂ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ 1983 ਬੈਚ ਦੇ ਅਧਿਕਾਰੀ ਕੁਮਾਰ ਨੂੰ ਝਾਰਖੰਡ ਦੇ ਮੁੱਖ ਚੋਣ ਅਧਿਕਾਰੀ ਤੋਂ ਸਿਫਾਰਸ਼ ਦੇ ਆਧਾਰ 'ਤੇ ਨਿਯੁਕਤ ਕੀਤਾ ਗਿਆ ਹੈ। ਕੁਮਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਦੇ ਚੋਣ ਖਰਚ ਦੀ ਹੱਦ 'ਤੇ ਨਿਗਰਾਨੀ ਦੇ ਇਲਾਵਾ ਚੋਣ ਪ੍ਰਕਿਰਿਆ ਦੀ ਪਾਲਣਾ ਯਕੀਨੀ ਬਣਾਉਣ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।

ਉਨ੍ਹਾਂ ਨੂੰ ਇਨਕਮ ਟੈਕਸ ਵਿਭਾਗ ਦੀ ਜਾਂਚ ਸ਼ਾਖਾ ਵਿਚ ਕੰਮ ਕਰਨ ਦਾ ਬੜਾ ਜ਼ਿਆਦਾ ਤਜਰਬਾ ਹੈ। ਉਨ੍ਹਾਂ ਨੂੰ ਚੋਣਾਂ ਦੌਰਾਨ ਵੋਟਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੋਬਾਇਲੀ ਐਪ ਸੀ ਵਿਜ਼ਲ ਅਤੇ ਵੋਟਰ ਹੈਲਪਲਾਈਨ 'ਤੇ ਸ਼ਿਕਾਇਤਾਂ ਦੇ ਨਿਪਟਾਰੇ ਦੀ ਨਿਗਰਾਨੀ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ।

Inder Prajapati

This news is Content Editor Inder Prajapati