ਮਹਾਰਾਸ਼ਟਰ ''ਚ ਅੱਜ ਤੋਂ ਖੁੱਲ੍ਹਣਗੇ ਰੈਸਟੋਰੈਂਟ ਅਤੇ ਬਾਰ, ਊਧਵ ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

10/05/2020 10:41:13 AM

ਮੁੰਬਈ— ਮਹਾਰਾਸ਼ਟਰ ਵਿਚ ਅੱਜ ਤੋਂ ਹੋਟਲ-ਰੈਸਟੋਰੈਂਟ ਅਤੇ ਬਾਰ ਖੁੱਲ੍ਹਣ ਜਾ ਰਹੇ ਹਨ। ਮਹਾਰਾਸ਼ਟਰ ਦੀ ਊਧਵ ਸਰਕਾਰ ਨੇ ਰੈਸਟੋਰੈਂਟ-ਹੋਟਲ 'ਚ ਖਾਣੇ ਨੂੰ ਲੈ ਕੇ ਕੋਰੋਨਾ ਸੁਰੱਖਿਆ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਸਾਫ ਕੀਤਾ ਹੈ ਕਿ ਜੋ ਵੀ ਆਪਣਾ ਹੋਟਲ-ਰੈਸਟੋਰੈਂਟ ਅਤੇ ਬਾਰ ਖੋਲ੍ਹੇਗਾ, ਉਸ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਸੁਰੱਖਿਆ ਨਾਲ ਜੁੜੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਸਰਕਾਰ ਨੇ ਰੈਸਟੋਰੈਂਟ ਨੂੰ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਹੈ। ਉੱਥੇ ਆਉਣ ਵਾਲੇ ਗਾਹਕਾਂ ਅਤੇ ਸੇਵਾਵਾਂ ਦੇਣ ਵਾਲੇ ਕਾਮਿਆਂ ਦਰਮਿਆਨ ਸਮਾਜਿਕ ਦੂਰੀ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਗਾਹਕਾਂ ਦੇ ਸਰੀਰ ਦਾ ਤਾਪਮਾਨ, ਬੁਖਾਰ ਅਤੇ ਖੰਘ ਵਰਗੇ ਲੱਛਣਾਂ ਦੀ ਜਾਂਚ ਕੀਤੀ ਜਾਵੇਗੀ, ਜਿਸ ਦੇ ਸਰੀਰ ਦਾ ਤਾਪਮਾਨ ਆਮ ਹੋਵੇਗਾ ਅਤੇ ਜਿਸ ਨੂੰ ਸਰਦੀ-ਖੰਘ ਨਹੀਂ ਹੋਵੇਗੀ, ਉਨ੍ਹਾਂ ਨੂੰ ਹੀ ਰੈਸਟੋਰੈਂਟ-ਹੋਟਲ ਵਿਚ ਐਂਟਰੀ ਮਿਲੇਗੀ। 

ਇਹ ਨੇ ਦਿਸ਼ਾ-ਨਿਰਦੇਸ਼—
ਐਂਟਰੀ ਗੇਟ 'ਤੇ ਹੈਂਡ ਸੈਨੇਟਾਈਜ਼ਰ ਰੱਖਣਾ ਹੋਵੇਗਾ। 
ਐਂਟਰੀ ਗੇਟ 'ਤੇ ਗਾਹਕਾਂ ਦੀ ਸਕ੍ਰੀਨਿੰਗ ਜ਼ਰੂਰੀ ਹੈ, ਜਿਸ ਨੂੰ ਖੰਘ ਜਾਂ ਬੁਖਾਰ ਹੋਵੇਗਾ ਉਸ ਨੂੰ ਐਂਟਰੀ ਨਹੀਂ ਮਿਲੇਗੀ।
ਗਾਹਕਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। 
ਸੇਵਾਵਾਂ ਦੇਣ ਵਾਲੇ ਕਾਮਿਆਂ ਦੀ ਨਿਯਮਿਤ ਜਾਂਚ ਹੋਵੇਗੀ। ਉਨ੍ਹਾਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। 
ਪੈਸਿਆਂ ਦੇ ਲੈਣ-ਦੇਣ ਡਿਜ਼ੀਟਲ ਮਾਧਿਅਮ ਤੋਂ ਕੀਤਾ ਜਾਵੇ ਤਾਂ ਚੰਗਾ ਹੈ। 
ਰੈਸਟੋਰੈਂਟ ਵਿਚ ਉਡੀਕ ਦੌਰਾਨ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ।

 

Tanu

This news is Content Editor Tanu