ਮੁੰਬਈ ''ਚ ਹੋਲਿਕਾ ਦਹਿਨ ''ਤੇ ਸਾੜਿਆ ਜਾਵੇਗਾ ''ਕੋਰੋਨਾਸੁਰ'' ਦਾ ਪੁਤਲਾ

03/09/2020 3:17:17 PM

ਮੁੰਬਈ— ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਲੋਕ ਕੋਰੋਨਾ ਵਾਇਰਸ ਕਾਰਨ ਹੋਲੀ ਖੇਡਣ ਤੋਂ ਡਰ ਰਹੇ ਹਨ। ਮੁੰਬਈ 'ਚ ਹੋਲਿਕਾ ਦਹਿਨ ਮੌਕੇ ਕੋਰੋਨਾਸੁਰ ਦਾ ਪੁਤਲਾ ਲਗਾਇਆ ਗਿਆ ਹੈ। ਵਰਲੀ 'ਚ ਕੋਰੋਨਾ ਵਾਇਰਸ ਦੀ ਥੀਮ 'ਤੇ ਆਧਾਰਤ 'ਕੋਰੋਨਾਸੁਰ' ਦਾ ਪੁਤਲਾ ਲਗਾਇਆ ਗਿਆ ਹੈ। ਹੋਲਿਕਾ ਦਹਿਨ ਮੌਕੇ ਇਸ ਪੁਤਲੇ ਨੂੰ ਸਾੜਿਆ ਜਾਵੇਗਾ। ਵੱਡੇ ਜਿਹੇ ਪੁਤਲੇ 'ਚ ਕੋਵਿਡ-19 ਲਿਖਿਆ ਹੈ। ਉਸ ਦੇ ਹੱਥ 'ਚ ਇਕ ਸੂਟਕੇਸ ਹੈ, ਜਿਸ 'ਚ ਆਰਥਿਕ ਮੰਦੀ ਲਿਖਿਆ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਅੰਕੜਿਆਂ ਅਨੁਸਾਰ, ਦੁਨੀਆ ਭਰ 'ਚ ਹੁਣ ਤੱਕ ਕੋਰੋਨਾ ਵਾਇਰਸ ਇਨਫੈਕਟਡ ਦੇ 2,241 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਦੇ ਬਾਅਦ ਤੋਂ ਇਸ ਤੋਂ ਇਨਫੈਕਟਡ ਲੋਕਾਂ ਦੀ ਕੁੱਲ ਗਿਣਤੀ 95,333 ਹੋ ਗਈ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਦੇਸ਼ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 43 ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ 'ਚੋਂ ਪਾਜੀਟਿਵ 3 ਮਰੀਜ਼ਾਂ ਨੂੰ ਹੁਣ ਛੁੱਟੀ ਦੇ ਦਿੱਤੀ ਗਈ ਹੈ। ਨਵੇਂ ਮਾਮਲੇ ਦਿੱਲੀ, ਯੂ.ਪੀ., ਕੇਰਲ ਅਤੇ ਜੰਮੂ-ਕਸ਼ਮੀਰ ਤੋਂ ਆਏ ਹਨ।

DIsha

This news is Content Editor DIsha