ਮੁੰਬਈ ''ਚ 129 ਥਾਂਵਾਂ ''ਤੇ ਗਣਪਤੀ ਦੀਆਂ 38 ਹਜ਼ਾਰ ਤੋਂ ਵਧ ਮੂਰਤੀਆਂ ਦਾ ਵਿਸਰਜਨ

09/13/2019 2:10:20 PM

ਮੁੰਬਈ— ਅਨੰਤ ਚਤੁਰਦਸ਼ੀ ਨਾਲ ਹੀ ਵੀਰਵਾਰ ਨੂੰ ਗਣਪਤੀ ਉਤਸਵ ਦਾ ਸਮਾਪਨ ਹੋ ਗਿਆ। ਪੂਰੇ ਮੁੰਬਈ 'ਚ ਤੈਅ 129 ਸਥਾਨਾਂ 'ਤੇ 38 ਹਜ਼ਾਰ ਤੋਂ ਵਧ ਗਣੇਸ਼ ਮੂਰਤੀਆਂ ਦਾ ਵਿਸਰਜਨ ਕੀਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਲੋਕਪ੍ਰਿਯ ਲਾਲਬਾਗ ਦੇ ਰਾਜਾ ਸਮੇਤ ਕਈ ਵੱਡੀਆਂ ਮੂਰਤੀਆਂ ਦਾ ਵਿਸਰਜਨ ਸ਼ੁੱਕਰਵਾਰ ਸਵੇਰ ਤੱਕ ਜਾਰੀ ਰਿਹਾ। ਲਾਲਬਾਗ ਦੇ ਰਾਜਾ ਨੂੰ ਸ਼ੁੱਕਰਵਾਰ ਨੂੰ ਗਿਰਗਾਓਂ ਚੌਪਾਟੀ ਕੋਲ ਸਮੁੰਦਰ 'ਚ ਵਿਸਰਜਿਤ ਕੀਤਾ ਗਿਆ। ਦੱਖਣੀ ਮੁੰਬਈ 'ਚ ਗਿਰਗਾਓਂ ਚੌਪਾਟੀ, ਸ਼ਹਿਰ ਦੇ ਮੱਧ ਹਿੱਸੇ 'ਚ ਸਥਿਤ ਸ਼ਿਵਾਜੀ ਪਾਰਕ, ਪੱਛਮੀ ਤੱਟ ਜੁਹੂ ਅਤੇ ਮਹਾਨਗਰ ਦੇ ਉੱਤਰੀ ਹਿੱਸੇ 'ਚ ਅਕਸਾ, ਵਸਰੋਵਾ ਅਤੇ ਮਾਰਵੇ ਤੱਟਾਂ ਸਮੇਤ ਕਈ ਸਰੋਵਰਾਂ ਅਤੇ ਨਕਲੀ ਤਾਲਾਬਾਂ 'ਚ ਮੂਰਤੀਆਂ ਦਾ ਵਿਸਰਜਨ ਕੀਤਾ ਗਿਆ।

ਬੀ.ਐੱਮ.ਸੀ. (ਮੁੰਬਈ ਨਗਰ ਨਿਗਮ) ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੱਕ 7,627 ਜਨਤਕ ਗਣੇਸ਼ ਮੂਰਤੀਆਂ ਦਾ ਵਿਸਰਜਨ ਕੀਤਾ ਗਿਆ, ਜਦੋਂ ਕਿ ਘਰਾਂ 'ਚ ਵਿਰਾਜਿਤ 30,403 ਛੋਟੀਆਂ ਮੂਰਤੀਆਂ ਦਾ ਵਿਸਰਜਨ ਕੀਤਾ ਗਿਆ। ਬੀਤੇ 24 ਘੰਟਿਆਂ 'ਚ 38 ਹਜ਼ਾਰ ਤੋਂ ਵਧ ਮੂਰਤੀਆਂ ਦਾ ਵਿਸਰਜਨ ਕੀਤਾ ਗਿਆ। ਇਕ ਅਧਿਕਾਰੀ ਨੇ ਕਿਹਾ ਕਿ ਵਿਸਰਜਨ ਦੌਰਾਨ ਨਗਰ ਬਾਡੀ ਦਾ ਆਫ਼ਤ ਪ੍ਰਬੰਧਨ ਦਲ, ਫਾਇਰ ਬ੍ਰਿਗੇਡ ਵਿਭਾਗ, ਪੁਲਸ ਅਤੇ ਹੋਰ ਏਜੰਸੀਆਂ ਸੁਰੱਖਿਆ ਵਿਵਸਥਾ 'ਚ ਲੱਗੇ ਹੋਏ ਸਨ। ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਪੀ.ਐੱਸ. ਰਾਹੰਗਦਲੇ ਨੇ ਕਿਹਾ ਕਿ ਵਿਸਰਜਨ ਦੌਰਾਨ ਫਾਇਰ ਬ੍ਰਿਗੇਡ ਵਿਭਾਗ ਨੇ 300 ਤੋਂ ਵਧ ਜੀਵਨ ਰੱਖਿਅਕ ਤਾਇਨਾਤ ਕੀਤੇ ਸਨ। ਗੁਆਂਢੀ ਜ਼ਿਲੇ ਠਾਣੇ 'ਚ ਕੁੱਲ 6,190 ਮੂਰਤੀਆਂ ਦਾ ਵਿਸਰਜਨ ਕੀਤਾ ਗਿਆ।

DIsha

This news is Content Editor DIsha