4 ਦਿਨ ਬਾਅਦ ਵੀ ਨਹੀਂ ਮਿਲਿਆ ਨਾਲੇ ''ਚ ਡਿੱਗਿਆ ਮਾਸੂਮ, ਪਿਤਾ ਨੇ ਮੇਅਰ ਤੋਂ ਮੰਗਿਆ ਅਸਤੀਫਾ

07/14/2019 8:57:23 PM

ਮੁੰਬਈ— ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਬ੍ਰਹਿਨਮੁੰਬਈ ਮਹਾਨਗਰਪਾਲਿਕਾ ਦੀ ਲਾਪਰਵਾਹੀ ਦੀ ਬਦੌਲਤ ਖੁੱਲ੍ਹੇ ਨਾਲੇ 'ਚ ਡਿੱਗੇ ਡੇਢ ਸਾਲ ਦੇ ਮਾਸੂਮ ਦਿਵਯੰਸ਼ ਸਿੰਘ ਦਾ 4 ਦਿਨ ਬਾਅਦ ਵੀ ਕੁਝ ਪਤਾ ਨਹੀਂ ਚੱਲ ਸਕਿਆ ਹੈ, ਦਿਵਆਂਸ਼ ਦਾ ਕੋਈ ਸੁਰਾਗ ਖੋਜ ਪਾਉਣ 'ਚ ਅਸਫਲ ਫਾਇਰ ਬ੍ਰਿਗੈਡ, ਮਹਾਨਗਰ ਪਾਲਿਕਾ, ਮੁੰਬਈ ਪੁਲਸ ਅਤੇ ਐੱਨ.ਡੀ.ਆਰ.ਐੱਫ. ਨੇ ਸਰਚ ਅਤੇ ਰੈਸਕਿਊ ਆਪਰੇਸ਼ਨ 3 ਦਿਨ ਬਾਅਦ ਬੰਦ ਕਰ ਦਿੱਤਾ ਸੀ ਪਰ ਪਰਿਵਾਰ, ਇਲਾਕੇ ਦੇ ਲੋਕਾਂ ਦੇ ਦਬਾਅ ਅਤੇ ਮੀਡੀਆ ਵਲੋਂ ਸਵਾਲ ਚੁੱਕੇ ਜਾਣ ਤੋਂ ਬਾਅਦ ਬੀ.ਐੱਮ.ਸੀ. ਨੇ ਇਕ ਵਾਰ ਫਿਰ ਜਗ੍ਹਾ-ਜਗ੍ਹਾ ਨਾਲੇ 'ਚ ਦਿਵਆਂਸ਼ ਨੂੰ ਲੱਭਣਾ ਸ਼ੁਰੂ ਕੀਤਾ ਹੈ।
4 ਦਿਨ ਬਾਅਦ ਵੀ ਟੀਮ ਦੇ ਹੱਥ ਖਾਲੀ ਰਹਿ ਜਾਣ ਤੋਂ ਨਿਰਾਸ਼ ਦਿਵਆਂਸ਼ ਦੇ ਪਿਤਾ ਸੂਰਜਭਾਨ ਸਿੰਘ ਸਮੇਤ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਨੇ ਸਥਾਨਕ ਦਿੰਡੋਸ਼ੀ ਪੁਲਸ ਸਟੇਸ਼ਨ ਦੇ ਬਾਹਰ ਸ਼ਾਂਤੀਪੂਰਣ ਪ੍ਰਦਰਸ਼ਨ ਕੀਤਾ। ਦਿਵਆਂਸ਼ ਦੇ ਪਿਤਾ ਨੇ ਪੁਲਸ ਸਟੇਸ਼ਨ ਦੇ ਬਾਹਰ ਜਮੀਨ 'ਤੇ ਬੈਠ ਕੇ 'ਰਘੁਪਤ ਰਾਘਵ ਰਾਜਾ ਰਾਮ, ਪਤਿਤ ਪਾਵਨ ਸੀਤਾਰਾਮ' ਭਜਨ ਦਾ ਜਾਪ ਕੀਤਾ। ਦਿਵਆਂਸ਼ ਦੇ ਪਿਤਾ ਸੂਰਜਭਾਨ ਸਿੰਘ ਨੇ ਮੰਗ ਕੀਤੀ ਹੈ ਕਿ ਜਿਸ ਲਾਪਰਵਾਹੀ ਕਾਰਨ ਉਸ ਦਾ ਬੇਟਾ ਨਾਲੇ 'ਚ ਡਿੱਗ ਕੇ ਰੁੜ ਗਿਆ ਉਸ ਦੀ ਜਿੰਮੇਵਾਰੀ ਮਹਾਪੌਰ ਦੀ ਹੈ ਇਸ ਲਈ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ। ਇਸ ਦੇ ਨਾਲ ਹੀ ਮੁੰਬਈ ਪੁਲਸ ਤੋਂ ਆਪਰਾਧਿਕ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ।
ਦਿਵਆਂਸ਼ ਦੇ ਪਿਤਾ ਦੇ ਧਰਨੇ ਤੋਂ ਬਾਅਦ ਮੁੰਬਈ ਪੁਲਸ ਨੇ ਸੂਰਜਭਾਨ ਸਿੰਘ ਤੋਂ 24 ਘੰਟਿਆਂ ਦਾ ਸਮਾਂ ਮੰਗਿਆ ਹੈ। ਇਸ ਵਾਅਦੇ ਤੋਂ ਬਾਅਦ ਦਿਵਆਂਸ਼ ਦੇ ਪਿਤਾ ਸਮੇਤ ਪਰਿਵਾਰ ਘਰ ਵਾਪਸ ਆਪਣੇ ਮਾਸੂਮ ਬੱਚੇ ਦੀ ਰਾਹ ਦੇਖ ਰਹੇ ਹਨ। ਗੋਰੇਗਾਂਵ ਦੇ ਅੰਬੇਡਕਰ ਮਗਰ ਇਲਾਕੇ 'ਚ ਰਹਿਣ ਵਾਲੇ ਡੇਢ ਸਾਲ ਦਾ ਦਿਵਯੰਸ਼ ਨੂੰ ਲੱਭਣ ਲਈ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਦੀ ਜਾਂਚ ਕੀਤੀ ਗਈ। ਜਿਸ 'ਚ ਦਿਵਯੰਸ਼ ਸੜਕ 'ਤੇ ਚੱਲਦੇ ਹੋਏ ਗਲਤੀ ਨਾਲ ਗਟਰ 'ਚ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ। ਸੜਕ ਕਿਨਾਰੇ ਬਣੇ ਇਕ ਇਲੈਕਟ੍ਰਿਕ ਬਾਕਸ ਦੇ ਪਿੱਛੇ ਖੁੱਲਾ ਨਾਲਾ, ਹਨੇਰੇ ਕਾਰਨ ਉਸ ਨੂੰ ਦਿਖਾਈ ਨਹੀਂ ਦਿੱਤਾ ਅਤੇ ਉਹ ਸਿੱਧਾ ਉਸ 'ਚ ਜਾ ਡਿੱਗ ਗਿਆ। ਇਸ ਘਟਨਾ ਤੋਂ ਬਾਅਦ ਬੀ.ਐੱਮ.ਸੀ. ਦੇ ਲਾਪਰਵਾਹ ਅਧਿਕਾਰੀਆਂ ਸਮੇਤ ਦੋਸ਼ੀਆਂ 'ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

satpal klair

This news is Content Editor satpal klair