ਮੁੰਬਈ : ਹਿਰਾਸਤ ''ਚ ਮੌਤ ਦੇ ਮਾਮਲੇ ''ਚ 5 ਪੁਲਸ ਕਰਮਚਾਰੀ ਮੁਅੱਤਲ

10/29/2019 5:54:59 PM

ਮੁੰਬਈ— ਮੁੰਬਈ 'ਚ 26 ਸਾਲਾ ਨੌਜਵਾਨ ਦੀ ਕਥਿਤ ਤੌਰ 'ਤੇ ਪੁਲਸ ਹਿਰਾਸਤ 'ਚ ਮੌਤ ਦੇ ਮਾਮਲੇ 'ਚ ਮੰਗਲਵਾਰ ਨੂੰ 5 ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਿਓਨ ਇਲਾਕੇ ਦਾ ਵਾਸੀ ਵਿਜੇ ਸਿੰਘ ਇਕ ਦਵਾਈ ਕੰਪਨੀ 'ਚ ਮੈਡੀਕਲ ਪ੍ਰਤੀਨਿਧੀ (ਐੱਮ.ਆਰ.) ਦੇ ਰੂਪ 'ਚ ਕੰਮ ਕਰਦਾ ਸੀ। ਉਸ ਨੂੰ ਇਕ ਹਮਲੇ ਦੇ ਸੰਬੰਧ 'ਚ ਪੁੱਛ-ਗਿੱਛ ਲਈ ਹਿਰਾਸਤ 'ਚ ਵਡਾਲਾ ਟਰੱਕ ਟਰਮਿਨਲ ਪੁਲਸ ਥਾਣੇ 'ਚ ਰੱਖਿਆ ਗਿਆ ਸੀ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਦਾ ਦੋਸ਼ ਹੈ ਕਿ ਪੁਲਸ ਹਿਰਾਸਤ 'ਚ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕੀਤੀ ਗਈ।

ਪੁਲਸ ਦੇ ਇਕ ਬੁਲਾਰੇ ਨੇ ਕਿਹਾ,''ਘਟਨਾ ਦੀ ਜਾਂਚ ਤੋਂ ਬਾਅਦ ਵਡਾਲਾ ਟਰੱਕ ਟਰਮਿਨਲ ਪੁਲਸ ਥਾਣੇ ਦੇ ਨਿਰੀਖਕ, ਇਕ ਡਿਪਟੀ ਨਿਰੀਖਕ ਅਤੇ ਤਿੰਨ ਸਿਪਾਹੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।'' ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਹਿਰਾਸਤ 'ਚ ਹੋਈ ਮੌਤ ਦੇ ਮਾਮਲੇ ਦੀ ਤਰ੍ਹਾਂ ਲਿਆ ਜਾ ਰਿਹਾ ਹੈ ਅਤੇ ਕ੍ਰਾਈਮ ਬਰਾਂਚ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਟਰੋਪਾਲਿਟਨ ਮੈਜਿਸਟਰੇਟ ਦੀ ਮੌਜਦੂਗੀ 'ਚ ਸਰਕਾਰ ਵਲੋਂ ਸੰਚਾਲਤ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਗਿਆ। ਇਸ ਦਰਮਿਆਨ ਮ੍ਰਿਤਕ ਦੇ ਪਰਿਵਾਰ ਅਤੇ ਸਥਾਨਕ ਲੋਕਾਂ ਨੇ ਵਡਾਲਾ ਟਰੱਕ ਟਰਮਿਨਲ ਪੁਲਸ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਕੇ ਮੁੰਬਈ ਪੁਲਸ ਸੁਪਰਡੈਂਟ ਨਾਲ ਮੁਲਾਕਾਤ ਦੀ ਮੰਗ ਕੀਤੀ।

ਪੁਲਸ ਅਨੁਸਾਰ ਸਿੰਘ ਨੇ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਉਹ ਪੁਲਸ ਥਾਣੇ ਦੇ ਦਰਵਾਜ਼ੇ 'ਤੇ ਡਿੱਗ ਗਿਆ। ਉੱਥੇ ਹੀ ਸਿੰਘ ਨਾਲ ਰਹੇ ਉਨ੍ਹਾਂ ਦੇ ਦੋਸਤ ਅੰਕਿਤ ਮਿਸ਼ਰਾ ਨੇ ਦੋਸ਼ ਲਗਾਇਆ ਕਿ ਡਿਪਟੀ 'ਤੇ ਮੌਜੂਦ ਅਫ਼ਸਰ ਅਤੇ ਸਿਪਾਈ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਮੰਗਣ 'ਤੇ ਪਾਣੀ ਤੱਕ ਨਹੀਂ ਦਿੱਤਾ। ਮਿਸ਼ਰਾ ਨੇ ਦੋਸ਼ ਲਗਾਇਆ ਕਿ ਜਦੋਂ ਉਹ ਦਰਦ ਕਾਰਨ ਬੋਲਣ ਦੀ ਸਥਿਤੀ 'ਚ ਵੀ ਨਹੀਂ ਰਿਹਾ ਤਾਂ ਡਿਊਟੀ 'ਤੇ ਮੌਜੂਦ ਅਫ਼ਸਰ ਨੇ ਬਾਹਰ ਥਾਣੇ 'ਚ ਸਿੰਘ ਦਾ ਇੰਤਜ਼ਾਰ ਕਰ ਰਹੇ ਪਰਿਵਾਰ ਵਾਲਿਆਂ ਨੂੰ ਇਕ ਕੈਬ ਬੁਲਾ ਕੇ ਉਸ ਨੂੰ ਹਸਪਤਾਲ ਲਿਜਾਉਣ ਲਈ ਕਿਹਾ।

DIsha

This news is Content Editor DIsha