ਸ਼ਾਹ ਤੇ ਯੋਗੀ ਦੀ ਜਾਨ ਨੂੰ ਖਤਰਾ, CRPF ਨੂੰ ਮਿਲੀ ਧਮਕੀ ਵਾਲੀ ਈ-ਮੇਲ

04/07/2021 11:36:31 AM

ਮੁੰਬਈ– ਸੀ. ਆਰ. ਪੀ. ਐੱਫ. ਦੇ ਮੁੰਬਈ ਦਫਤਰ ਨੂੰ ਮੰਗਲਵਾਰ ਸਵੇਰੇ ਇਕ ਈ-ਮੇਲ ਭੇਜੀ ਗਈ, ਜਿਸ ਵਿਚ ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮੇਲ ’ਚ ਧਾਰਮਕ ਸਥਾਨ ਵਰਗੀ ਜਗ੍ਹਾ ’ਤੇ ਹਮਲੇ ਦੀ ਗੱਲ ਵੀ ਹੈ।

ਇਹ ਵੀ ਪੜ੍ਹੋ– ਇੰਦੌਰ ’ਚ 258 ਲੋਕਾਂ ਨੂੰ ਮਾਸਕ ਨਾ ਪਾਉਣਾ ਪਿਆ ਮਹਿੰਗਾ, ਖਾਣੀ ਪਈ ਜੇਲ ਦੀ ਹਵਾ

ਅਮਿਤ ਸ਼ਾਹ ਅਤੇ ਯੋਗੀ ਦੀ ਜਾਨ ਨੂੰ ਖ਼ਤਰਾ
ਇੰਡੀਆ ਟੁਡੇ ਦੀ ਖਬਰ ਅਨੁਸਾਰ ਮੇਲ ’ਚ ਲਿਖਿਆ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੋਗੀ ਦੀ ਜਾਨ ਨੂੰ ਖ਼ਤਰਾ ਹੈ। ਇਸ ਮੇਲ ’ਚ ਕਿਹਾ ਗਿਆ ਹੈ ਕਿ ਅਸੀਂ 11 ਫਿਦਾਇਨ ਹਮਲਾਵਰ ਹਾਂ, ਜੋ ਯੋਗੀ ਅਤੇ ਅਮਿਤ ਸ਼ਾਹ ਨੂੰ ਮਾਰਾਂਗੇ। ਇਸ ਮੇਲ ਨੂੰ ਭੇਜਣ ਵਾਲਾ ਅਖੀਰ ’ਚ ਲਿਖਦਾ ਹੈ, ‘ਅਸੀਂ ਅਣਜਾਣ ਹਾਂ, ਅਸੀਂ ਇਕ ਫੌਜ ਹਾਂ, ਅਸੀਂ ਮੁਆਫ ਨਹੀਂ ਕਰਦੇ, ਅਸੀਂ ਭੁੱਲਦੇ ਨਹੀਂ, ਸਾਡਾ ਇੰਤਜ਼ਾਰ ਕਰੋ।’ ਜ਼ਿਕਰਯੋਗ ਹੈ ਕਿ ਯੋਗੀ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। 

ਇਹ ਵੀ ਪੜ੍ਹੋ– ਕੋਰੋਨਾ: ਦਿੱਲੀ ’ਚ ਲੱਗਾ ਨਾਈਟ ਕਰਫਿਊ, ਜਾਣੋ ਕੀ ਕੁਝ ਖੁੱਲ੍ਹਾ ਰਹੇਗਾ ਤੇ ਕੀ ਬੰਦ

ਦੇਸ਼ ’ਚ ਲੁਕੇ ਹਨ ਲਕਸ਼ਰ ਦੇ ਅੱਤਵਾਦੀ
ਇਸ ਈ-ਮੇਲ ’ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਦੇਸ਼ ਦੇ ਅੰਦਰ ਲਕਸ਼ਰ-ਏ-ਤੌਇਬਾ ਦੇ ਅੱਤਵਾਦੀ ਲੁਕੇ ਹਨ। ਇਸ ਤੋਂ ਇਲਾਵਾ 3 ਰਾਜਾਂ ’ਚ 200 ਕਿਲੋ ਹਾਈ ਗ੍ਰੇਡ ਆਰ.ਡੀ.ਐਕਸ. ਹੋਣ ਦੀ ਗੱਲ ਦਾ ਵੀ ਜ਼ਿਕਰ ਈ-ਮੇਲ ’ਚ ਕੀਤਾ ਗਿਆ ਹੈ। ਈ-ਮੇਲ ’ਚ ਕਿਹਾ ਗਿਆ ਹੈ ਕਿ 11 ਤੋਂ ਜ਼ਿਆਦਾ ਫਿਦਾਇਨ ਹਮਲਾਵਰ ਹਮਲਾਵਰ ਦੇਸ਼ ’ਚ ਸਰਗਰਮ ਹਨ। 

ਇਹ ਵੀ ਪੜ੍ਹੋ– ਕੋਰੋਨਾ: ਸੂਰਤ ’ਚ ਵੱਡੀ ਲਾਪਰਵਾਹੀ, ਕੂੜਾ ਢੋਹਣ ਵਾਲੀ ਗੱਡੀ ’ਚ ਭੇਜੇ ਵੈਂਟੀਲੇਟਰ

ਜਾਂਚ ’ਚ ਜੁਟੀਆਂ ਤਮਾਮ ਏਜੰਸੀਆਂ
ਜਾਣਕਾਰੀ ਮੁਤਾਬਕ, 4-5 ਦਿਨ ਪਹਿਲਾਂ ਇਹ ਈ-ਮੇਲ ਆਈ ਹੈ। ਫਿਲਹਾਲ ਸੀ.ਆਰ.ਪੀ.ਐੱਫ. ਦੇ ਥ੍ਰੈਟ ਮੈਨੇਜਮੈਂਟ ਸਿਸਟਮ ਰਾਹੀਂ ਇਹ ਈ-ਮੇਲ ਐੱਨ.ਆਈ.ਏ. ਸਮੇਤ ਖੂਫਿਆ ਏਜੰਸੀਆਂ ਨੂੰ ਸੌਂਪ ਦਿੱਤੀ ਗਈ ਹੈ। ਹੁਣ ਇਸ ਈ-ਮੇਲ ਤੋਂ ਬਾਅਦ ਤਾਮ ਏਜੰਸੀਆਂ ਜਾਂਚ ’ਚ ਜੁਟ ਗਈਆਂ ਹਨ। 

ਨੋਟ: ਇਸ ਖ਼ਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

Rakesh

This news is Content Editor Rakesh