ਮੁੰਬਈ ਇਮਾਰਤ ਹਾਦਸਾ; ਹੁਣ ਤੱਕ 10 ਲੋਕਾਂ ਦੀ ਮੌਤ, ਤਸਵੀਰਾਂ ’ਚ ਵੇਖੋ ਭਿਆਨਕ ਮੰਜ਼ਰ

06/28/2022 5:35:47 PM

ਮੁੰਬਈ– ਮੁੰਬਈ ’ਚ ਸੋਮਵਾਰ ਦੇਰ ਰਾਤ 4 ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਗਈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 10 ਹੋ ਗਈ ਹੈ। ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (BMC) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੁਰਲਾ ਨਗਰ ਸੋਸਾਇਟੀ ’ਚ ਸਥਿਤ ਇਕ ਰਿਹਾਇਸ਼ੀ ਇਮਾਰਤ ਦਾ ਇਕ ‘ਵਿੰਗ’ ਸੋਮਵਾਰ ਦੇਰ ਰਾਤ ਢਹਿ ਗਿਆ, ਜਿਸ ਕਾਰਨ ਕਈ ਲੋਕ ਮਲਬੇ ਹੇਠਾਂ ਦੱਬੇ ਗਏ। ਹਾਦਸੇ ’ਚ ਜ਼ਖਮੀਆਂ ਨੂੰ ਘਾਟਕੋਪਰ ਅਤੇ ਸਾਇਨ ਦੇ ਸਰਕਾਰੀ ਹਸਪਤਾਲਾਂ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਮੁੰਬਈ ’ਚ ਰਿਹਾਇਸ਼ੀ ਇਮਾਰਤ ਹੋਈ ਢਹਿ-ਢੇਰੀ; ਮਲਬੇ ਹੇਠੋਂ ਸੁਰੱਖਿਅਤ ਕੱਢੇ ਗਏ 12 ਲੋਕ

ਬੀ. ਐਮ. ਸੀ. ਦੇ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਮੁਤਾਬਕ ਇਮਾਰਤ ਦੇ ਮਲਬੇ ਹੇਠਾਂ ਸਿਰਫ 7-8 ਲੋਕ ਹੀ ਫਸੇ ਹਨ, ਜਦਕਿ ਪੁਲਸ ਨੂੰ ਸ਼ੱਕ ਹੈ ਕਿ ਮਲਬੇ ਹੇਠਾਂ ਹੋਰ ਲੋਕ ਵੀ ਹੋ ਸਕਦੇ ਹਨ। ਚਹਿਲ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਬਾਰੇ ਕਿਹਾ ਕਿ ਮੈਂ ਅੱਗ ਬੁਝਾਊ ਵਿਭਾਗ ਅਤੇ ਐੱਨ.ਡੀ.ਆਰ.ਐੱਫ. ਨੂੰ ਸਾਵਧਾਨੀ ਨਾਲ (ਖੋਜ ਅਤੇ ਬਚਾਅ) ਮੁਹਿੰਮ ਚਲਾਉਣ ਲਈ ਕਿਹਾ ਹੈ ਕਿਉਂਕਿ ਮਲਬੇ ਹੇਠਾਂ ਅਜੇ ਵੀ ਕੁਝ ਹੋਰ ਲੋਕ ਜ਼ਿੰਦਾ ਹੋ ਸਕਦੇ ਹਨ। ਐੱਨ.ਡੀ.ਆਰ.ਐੱਫ. ਦੀ ਇਕ ਟੀਮ ਨੇ ਮਲਬੇ ’ਚ ਫਸੀ ਇਕ ਮਹਿਲਾ ਨੂੰ ਜ਼ਿੰਦਾ ਬਾਹਰ ਕੱਢਿਆ ਹੈ।

ਇਹ ਵੀ ਪੜ੍ਹੋ- ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ਝੀਲ, ਜਿੱਥੇ ਤੈਰਦੇ ਹਨ ਨੋਟ ਅਤੇ ਦਿੱਸਦਾ ਹੈ ਖ਼ਜ਼ਾਨਾ!

ਮਲਬੇ ਹੇਠਾਂ ਦੱਬੇ ਹੋਰ ਲੋਕਾਂ ਨੂੰ ਲੱਭਣ ਲਈ ਬਚਾਅ ਅਤੇ ਖੋਜ ਕਾਰਜ ਜਾਰੀ ਹੈ। ਅਧਿਕਾਰੀਆਂ ਮੁਤਾਬਕ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਮਲਬੇ ਹੇਠਾਂ 20 ਤੋਂ 22 ਵਿਅਕਤੀ ਦੱਬੇ ਹੋਣ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਕਰੀਬ 12 ਫਾਇਰ ਟੈਂਡਰਾਂ ਤੋਂ ਇਲਾਵਾ ਦੋ ਬਚਾਅ ਵੈਨਾਂ ਮੌਕੇ 'ਤੇ ਤਾਇਨਾਤ ਹਨ। ਫਾਇਰ ਬ੍ਰਿਗੇਡ ਅਤੇ ਐਨ. ਡੀ. ਆਰ. ਐਫ ਦੀਆਂ ਟੀਮਾਂ ਸਿਵਲ ਬਾਡੀ ਸਟਾਫ ਅਤੇ ਪੁਲਸ ਦੇ ਨਾਲ ਮੌਕੇ 'ਤੇ ਖੋਜ ਅਤੇ ਬਚਾਅ ਕਾਰਜ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਬਿਹਾਰ ’ਚ ਸ਼ੂਗਰ ਫਰੀ ਅੰਬ ਬਟੋਰ ਰਿਹਾ ਖੂਬ ਸੁਰਖੀਆਂ, 16 ਵਾਰ ਬਦਲਦਾ ਹੈ ਰੰਗ

ਵਧੀਕ ਨਗਰ ਨਿਗਮ ਕਮਿਸ਼ਨਰ ਅਸ਼ਵਨੀ ਭਿੜੇ ਨੇ ਕਿਹਾ ਕਿ ਬੀਐਮਸੀ ਵੱਲੋਂ ਇਮਾਰਤ ਨੂੰ ਖਾਲੀ ਕਰਵਾਉਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਲੋਕ ਉਥੇ ਰਹਿੰਦੇ ਰਹੇ। ਇਮਾਰਤ ਦੇ ਵਸਨੀਕਾਂ ਨੇ ਹਲਫ਼ਨਾਮਾ ਦਿੱਤਾ ਸੀ ਕਿ ਉਹ ਆਪਣੇ ਜੋਖਮ 'ਤੇ ਉਥੇ ਰਹਿਣਗੇ। ਮਹਾਰਾਸ਼ਟਰ ਦੇ ਵਾਤਾਵਰਣ ਅਤੇ ਸੈਰ-ਸਪਾਟਾ ਮੰਤਰੀ ਆਦਿਤਿਆ ਠਾਕਰੇ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਖੋਜ ਅਤੇ ਬਚਾਅ ਕਾਰਜ ਦਾ ਜਾਇਜ਼ਾ ਲਿਆ।


 

Tanu

This news is Content Editor Tanu