ਮੁੰਬਈ ਬ੍ਰਿਜ ਹਾਦਸਾ: ਸ਼ੁਰੂਆਤੀ ਜਾਂਚ ''ਚ ਸਾਹਮਣੇ ਆਈ ਲਾਪਰਵਾਹੀ, 2 ਇੰਜੀਨੀਅਰ ਸਸਪੈਂਡ

03/16/2019 10:32:57 AM

ਮੁੰਬਈ- ਮੁੰਬਈ 'ਚ ਫੁੱਟਓਵਰ ਬ੍ਰਿਜ ਹਾਦਸੇ ਦੀ ਸ਼ੁਰੂਆਤੀ ਜਾਂਚ 'ਚ ਗੰਭੀਰ ਲਾਪਰਵਾਹੀ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਦੋ ਇੰਜੀਨੀਅਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਆਡਿਟ ਰਿਪੋਰਟ 'ਚ ਪੁਲ ਦੀਆਂ ਕਮੀਆਂ ਸਹੀ ਤਰੀਕੇ ਨਾਲ ਨਹੀਂ ਦੱਸੀਆਂ ਗਈਆਂ ਹਨ। ਹੁਣ ਤੱਕ ਜਾਂਚ 'ਚ ਬੀ. ਐੱਮ. ਸੀ. ਦੇ 5 ਇੰਜੀਨੀਅਰਾਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ, ਜਿਨ੍ਹਾਂ 'ਚ 2 ਰਿਟਾਇਰ ਹੋ ਚੁੱਕੇ ਹਨ। ਇਸ ਤੋਂ ਇਲਾਵਾ ਦੇਸਾਈ ਕੰਪਨੀ 'ਤੇ ਵੀ ਕਾਰਵਾਈ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ 14 ਮਾਰਚ ਭਾਵ ਵੀਰਵਾਰ ਸ਼ਾਮ ਨੂੰ ਸੀ. ਐੱਲ. ਟੀ. ਰੇਲਵੇ ਸਟੇਸ਼ਨ ਕੋਲ ਫੁੱਟਓਵਰ ਬ੍ਰਿਜ ਡਿੱਗ ਗਿਆ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 33 ਲੋਕ ਜ਼ਖਮੀ ਹੋ ਗਏ। ਸੀ. ਐੱਮ. ਦੇਵੇਂਦਰ ਫੜਨਵੀਸ ਨੇ ਹਾਦਸੇ ਵਾਲੇ ਸਥਾਨ ਦਾ ਵੀ ਜਾਇਜ਼ਾ ਲਿਆ।

Iqbalkaur

This news is Content Editor Iqbalkaur