ਮੁੰਬਈ ਦੇ ਬੋਰਵਲੀ ਬ੍ਰਿਜ ਦੇ ਹੇਠਾਂ ਲੱਗੀ ਭਿਆਨਕ ਅੱਗ

06/14/2019 10:28:44 AM

ਮੁੰਬਈ—ਅੱਜ ਮੁੰਬਈ ਦੇ ਬੋਰਵਲੀ ਬ੍ਰਿਜ ਦੇ ਹੇਠਾਂ ਖੜ੍ਹੀਆਂ ਲਵਾਰਿਸ ਗੱਡੀਆਂ ਨੂੰ ਭਿਆਨਕ ਅੱਗ ਲੱਗਣ ਕਾਰਨ ਹਫੜਾ-ਦਫੜੀ  ਮੱਚ ਗਈ। ਅੱਗ ਇੰਨੀ ਭਿਆਨਕ ਸੀ ਕਈ ਕਾਰਾਂ ਸੜ੍ਹ ਗਈਆਂ। ਮੌਕੇ 'ਤੇ ਫਾਇਰ ਬ੍ਰਿਗੇਡ ਪਹੁੰਚੀ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ। ਅੱਗ ਦੇ ਕਾਰਨ ਬੋਰਿਵਲੀ ਇਲਾਕੇ 'ਚ ਧੂੰਏ ਦੇ ਗੁਬਾਰ ਦੇਖੇ ਜਾ ਰਹੇ ਹਨ। ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

Iqbalkaur

This news is Content Editor Iqbalkaur