ਮੁੰਬਈ ਹਾਦਸਾ : ਪੀ.ਐਮ ਮੋਦੀ ਨੇ ਜਤਾਇਆ ਦੁੱਖ, ਫੜਨਵੀਸ ਨੇ ਦਿੱਤੇ ਜਾਂਚ ਦੇ ਹੁਕਮ
03/14/2019 10:30:38 PM
ਮੁੰਬਈ (ਏਜੰਸੀ)- ਮੁੰਬਈ ਫੁੱਟਓਵਰ ਬ੍ਰਿਜ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁੰਬਈ ਵਿਚ ਫੁੱਟਓਵਰ ਬ੍ਰਿਜ ਹਾਦਸੇ ਵਿਚ ਲੋਕਾਂ ਦੀ ਜਾਨ ਜਾਣ ਤੋਂ ਬਹੁਤ ਦੁੱਖੀ ਹਾਂ, ਪੀੜਤ ਪਰਿਵਾਰਾਂ ਨਾਲ ਮੇਰੀ ਪੂਰੀ ਹਮਦਰਦੀ ਹੈ। ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ। ਇਸ ਤੋਂ ਇਲਾਵਾ ਰੇਲ ਮੰਤਰੀ ਪਿਊਸ਼ ਗੋਇਲ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੁੱਖ ਜਤਾਇਆ ਹੈ। ਹਾਦਸੇ 'ਤੇ ਸੀ.ਐਮ. ਦੇਵੇਂਦਰ ਫੜਨਵੀਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਅਦੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
Deeply anguished by the loss of lives due to the foot overbridge accident in Mumbai. My thoughts are with the bereaved families. Wishing that the injured recover at the earliest. The Maharashtra Government is providing all possible assistance to those affected.
— Narendra Modi (@narendramodi) March 14, 2019
ਰੇਲ ਮੰਤਰੀ ਪਿਊਸ਼ ਗੋਇਲ ਵਲੋਂ ਵੀ ਹਾਦਸੇ ਨੂੰ ਲੈ ਕੇ ਇਕ ਟਵੀਟ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਹਾਦਸੇ ਵਿਚ ਪੀੜਤ ਪਰਿਵਾਰਆਂ ਪ੍ਰਤੀ ਉਹ ਹਮਦਰਦੀ ਜਤਾਉਂਦੇ ਹਨ। ਰੇਲਵੇ ਡਾਕਟਰ ਅਤੇ ਮੁਲਾਜ਼ਮ ਰਾਹਤ ਕਾਰਜਾਂ ਵਿਚ ਸਹਿਯੋਗ ਦੇ ਰਹੇ ਹਨ। ਮਰਨ ਵਾਲਿਆਂ ਦੀ ਪਛਾਣ ਹੋ ਚੁੱਕੀ ਹੈ। ਜਿਨ੍ਹਾਂ ਵਿਚ ਦੋ ਔਰਤਾਂ ਅਪੂਰਵਾ ਪ੍ਰਭੂ (35), ਰੰਜਨਾ ਤਾਂਬੇ (40), ਸਾਰਿਕਾ ਕੁਲਕਰਣੀ (35) ਅਤੇ ਪੁਰਸ਼ਾਂ ਵਿਚ ਜ਼ਾਹਿਦ ਸ਼ਿਰਾਜ਼ ਖਾਨ (32) ਅਤੇ ਤਪੇਂਦਰ ਸਿੰਘ (35) ਸ਼ਾਮਲ ਹਨ।
CM @Dev_Fadnavis ordered high level enquiry into #MumbaiBridgeCollapse incident and announced ₹5 lakh for the next of the kins of deceased and ₹50,000 to the injured and their medical expenses will be borne by GoM. pic.twitter.com/k6mR5PCGzb
— CMO Maharashtra (@CMOMaharashtra) March 14, 2019
Railway Minister @PiyushGoyal expresses his sincere condolences to the family of the victims in Mumbai Bridge Collapse. Railway doctors and personnel are cooperating with BMC in relief and rescue operations.
— Piyush Goyal Office (@PiyushGoyalOffc) March 14, 2019
ਦੱਸ ਦਈਏ ਕਿ ਮੁੰਬਈ ਦੇ ਸੀ.ਐਸ.ਟੀ. ਰੇਲਵੇ ਸਟੇਸ਼ਨ ਨੇੜੇ ਫੁੱਟਓਵਰ ਬ੍ਰਿਜ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿਚ 3 ਔਰਤਾਂ ਸਣਏ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 36 ਲੋਕ ਜ਼ਖਮੀ ਹੋ ਗਏ। ਸੀ.ਐਸ.ਟੀ. ਰੇਲਵੇ ਸਟੇਸ਼ਨ ਪ੍ਰਸਿੱਧ ਸਟੇਸ਼ਨ ਹੈ। ਇਹ ਬ੍ਰਿਜ ਆਜ਼ਾਦ ਮੈਦਾਨ ਨੂੰ ਸੀ.ਐਸ.ਟੀ. ਰੇਲਵੇ ਸਟੇਸ਼ਨ ਨਾਲ ਜੋੜਦਾ ਹੈ। ਚਸ਼ਮਦੀਦ ਮੁਤਾਬਕ ਜਦੋਂ ਬ੍ਰਿਜ ਹੇਠਾਂ ਡਿੱਗਿਆ ਸੀ ਤਾਂ ਉਥੇ ਕਈ ਲੋਕ ਮੌਜੂਦ ਸਨ। ਇਸ ਤੋਂ ਇਲਾਵਾ ਕਈ ਗੱਡੀਆਂ ਵੀ ਬ੍ਰਿਜ ਹੇਠਾਂ ਮੌਜੂਦ ਸਨ।