ਮੁੰਬਈ ''ਚ ਸੈਮਸੰਗ ਸਰਵਿਸ ਸੈਂਟਰ ''ਚ ਲੱਗੀ ਅੱਗ

11/16/2021 2:37:54 AM

ਮੁੰਬਈ — ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਕੰਜੂਰਮਾਰਗ ਇਲਾਕੇ 'ਚ ਸਥਿਤ ਸੈਮਸੰਗ ਸਰਵਿਸ ਸੈਂਟਰ 'ਚ ਸੋਮਵਾਰ ਰਾਤ ਨੂੰ ਅੱਗ ਲੱਗ ਗਈ। ਅੱਗ ਬੁਝਾਊ ਵਿਭਾਗ ਮੁਤਾਬਕ ਅੱਗ ਦੀ ਘਟਨਾ ਰਾਤ 09:45 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਲਈ ਅੱਠ ਫਾਇਰ ਟੈਂਡਰ ਅਤੇ ਚਾਰ ਪਾਣੀ ਦੇ ਟੈਂਕਰਾਂ ਨੂੰ ਕੰਮ ਵਿੱਚ ਲਗਾਇਆ ਗਿਆ ਸੀ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati