ਰਾਮ ਭਗਤਾਂ ਦੇ ਅਪਮਾਨ ਦੀ ਸਜ਼ਾ ਮੁਲਾਇਮ ਨੇ ਭੁਗਤੀ : ਵਰੁਣ ਗਾਂਧੀ

04/09/2019 6:20:53 AM

ਪੀਲੀਭੀਤ,(ਯੂ. ਐੱਨ. ਆਈ.)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਉਮੀਦਵਾਰ ਵਰੁਣ ਗਾਂਧੀ ਨੇ ਹਿੰਦੂ ਕਾਰਡ ਖੇਡਦੇ ਹੋਏ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਨੂੰ ਰਾਮ ਭਗਤਾਂ ’ਤੇ ਗੋਲੀ ਚਲਾਉਣ ਦੀ ਸਜ਼ਾ ਪੁੱਤਰ ਅਖਿਲੇਸ਼ ਯਾਦਵ ਵਲੋਂ ਕੀਤੇ ਗਏ ਅਪਮਾਨ ਰਾਹੀਂ ਭੁਗਤਣੀ ਪਈ। ਪੀਲੀਭੀਤ ਤੋਂ ਭਾਜਪਾ ਉਮੀਦਵਾਰ ਵਰੁਣ ਗਾਂਧੀ ਨੇ ਐਤਵਾਰ ਨੂੰ ਪੂਰਨਪੁਰ ਵਿਧਾਨ ਸਭਾ ਖੇਤਰ ਵਿਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁਲਾਇਮ ਸਿੰਘ ਨੇ ਰਾਮ ਭਗਤਾਂ ’ਤੇ ਗੋਲੀਆਂ ਚਲਾ ਕੇ ਪਾਪ ਕੀਤਾ ਸੀ। ਉਸ ਦਾ ਨਤੀਜਾ ਹੈ ਕਿ ਉਨ੍ਹਾਂ ਦੇ ਆਪਣੇ ਪੁੱਤਰ ਨੇ ਧੱਕਾ ਮਾਰ ਕੇ ਰੋਡ ’ਤੇ ਕੱਢ ਦਿੱਤਾ।

Bharat Thapa

This news is Content Editor Bharat Thapa