ਨੌਰਾਤਿਆਂ ਦੌਰਾਨ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ ਮੁਲਾਇਮ

09/19/2017 9:43:24 AM

ਲਖਨਊ - ਪਿਤਾ-ਪੁੱਤਰ ਦੀ ਲੜਾਈ ਕਾਰਨ ਫੁੱਟ ਵੱਲ ਅੱਗੇ ਵਧ ਰਹੀ ਸਮਾਜਵਾਦੀ ਪਾਰਟੀ (ਸਪਾ) ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਤੇ ਉਨ੍ਹਾਂ ਦੇ ਭਰਾ ਸ਼ਿਵਪਾਲ ਸਿੰਘ ਯਾਦਵ ਨੌਰਾਤਿਆਂ ਦੌਰਾਨ ਨਵੀਂ  ਪਾਰਟੀ ਦਾ ਐਲਾਨ ਕਰ ਸਕਦੇ ਹਨ। ਸਪਾ ਦਾ ਕੌਮੀ ਸੰਮੇਲਨ 5 ਅਕਤੂਬਰ ਨੂੰ ਆਗਰਾ ਵਿਖੇ ਸੱਦਿਆ ਗਿਆ ਹੈ।
ਸਿਆਸੀ  ਹਲਕਿਆਂ ਵਿਚ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਉਕਤ ਸੰਮੇਲਨ ਤੋਂ ਪਹਿਲਾਂ ਹੀ ਮੁਲਾਇਮ ਸਿੰਘ ਯਾਦਵ ਵਲੋਂ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਜਾ ਸਕਦਾ ਹੈ। ਸਪਾ ਮੁਖੀ ਅਖਿਲੇਸ਼ ਯਾਦਵ ੇਦੇ ਚਾਚਾ ਸ਼ਿਵਪਾਲ ਸਿੰਘ ਯਾਦਵ ਮੁਤਾਬਕ  ਜਲਦੀ ਹੀ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ।
ਅਖਿਲੇਸ਼ ਤੇ ਸ਼ਿਵਪਾਲ ਦਾ ਕਹਿਣਾ ਸੀ ਕਿ ਉਹ ਤੇ ਨੇਤਾ ਜੀ ਚਾਹੁੰਦੇ ਹਨ ਕਿ ਪਾਰਟੀ ਅਤੇ ਪਰਿਵਾਰ ਇਕ ਰਹੇ ਪਰ ਅਖਿਲੇਸ਼ ਆਪਣੀ ਜ਼ਿੱਦ 'ਤੇ ਅੜੇ ਹੋਏ ਹਨ। ਉਨ੍ਹਾਂ ਦੀ ਜ਼ਿੱਦ ਕਾਰਨ ਹੀ ਨਵੀਂ ਪਾਰਟੀ ਦੇ ਗਠਨ ਬਾਰੇ ਸੋਚਣਾ ਪੈ ਰਿਹਾ ਹੈ। ਪਾਰਟੀ ਦੇ ਇਕ ਸੀਨੀਅਰ ਨੇਤਾ ਅਤੇ ਮੁਲਾਇਮ ਸਿੰਘ ਯਾਦਵ ਦੇ ਨੇੜਲੇ ਨੇ ਦੱਸਿਆ ਕਿ ਨਵੀਂ ਪਾਰਟੀ ਦਾ ਨਾਂ ਸਮਾਜਵਾਦੀ ਸੈਕੂਲਰ ਫਰੰਟ ਹੋ ਸਕਦਾ ਹੈ। ਅਖਿਲੇਸ਼ ਦੇ ਇਕ ਹਮਾਇਤੀ ਸੁਨੀਲ ਸਿੰਘ ਦਾ ਕਹਿਣਾ ਹੈ ਕਿ ਪਾਰਟੀ ਮਜ਼ਬੂਤੀ ਵੱਲ ਵਧ ਰਹੀ ਹੈ।