ਯੂਨੇਸਕੋ ਦੀ ਵਿਸ਼ਵ ਵਿਰਾਸਤ ਸੂਚੀ ''ਚ ਸ਼ਾਮਲ ਹੋਵੇਗਾ ਕਸ਼ਮੀਰ ਦਾ ਮੁਗਲ ਗਾਰਡਨ

09/10/2020 9:13:23 PM

ਸ਼੍ਰੀਨਗਰ : ਵਿਸ਼ਵ ਵਿਰਾਸਤ ਦੀ ਸੂਚੀ 'ਚ ਕਸ਼ਮੀਰ ਦਾ ਮੁਗਲ ਗਾਰਡਨ ਵੀ ਸੁਚੀਬੱਧ ਕੀਤਾ ਗਿਆ ਹੈ।  ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸਭਿਆਚਾਰਕ ਸੰਗਠਨ ਭਾਵ ਯੂਨੇਸਕੋ ਦੀ ਵਿਸ਼ਵ ਵਿਰਾਸਤ ਸਾਇਟਸ 'ਚ ਜੰਮੂ ਕਸ਼ਮੀਰ ਦੇ ਇਤਿਹਾਸਕ ਮੁਗਲ ਗਾਰਡਨ ਨੂੰ ਥਾਂ ਮਿਲਣ ਜਾ ਰਹੀ ਹੈ ਅਤੇ ਇਸ ਦੇ ਲਈ ਸਰਕਾਰ ਨੇ 6 ਮੁਗਲ ਗਾਰਡਨ ਦਾ ਡਿਜ਼ਾਈਨ ਵੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਸਥਾਨਕ ਲੋਕਾਂ ਨੂੰ ਉਮੀਦ ਹੈ ਕਿ ਇਸ ਨਾਲ ਸੈਰ ਸਪਾਟਾ ਨੂੰ ਬੜਾਵਾ ਮਿਲੇਗਾ। ਪ੍ਰਸ਼ਾਸਨ ਮੁਗਲ ਗਾਰਡਨ ਨੂੰ ਵਿਕਸਿਤ ਕਰਨ ਵੱਲ ਧਿਆਨ ਦੇ ਰਿਹਾ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਕਸ਼ਮੀਰ ਦੇ ਨਿਸ਼ਾਤ, ਸ਼ਾਲੀਮਾਰ, ਚਸ਼ਮੇਸ਼ਾਹੀ, ਵੇਰੀਨਾਗ, ਪਰੀਮਹਲ ਅਤੇ ਅੱਛਾਬਲ ਦੇ ਮੁਗਲ ਗਾਰਡਨ ਦਾ ਜੀਰਣੋਦਾਰ ਕੀਤਾ ਜਾਵੇ।

ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਫਾਰੂਕ ਅਹਿਮਦ ਰਾਥਰ ਦੇ ਅਨੁਸਾਰ ਵਿਭਾਗ ਨੇ 2005 ਤੋਂ ਲੈ ਕੇ 2011 'ਚ ਅੱਠ ਬਗੀਚਿਆਂ ਦੇ ਨਵੀਨੀਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇੰਡੀਅਨ ਟਰੱਸਟ ਆਫ ਆਰਟ ਐਂਡ ਕਲਚਰਲ ਹੈਰੀਟੇਜ ਦੀ ਮਦਦ ਨਾਲ ਯੂਨੇਸਕੋ ਦੇ ਮਾਹਰਾਂ ਨੇ ਘਾਟੀ ਦਾ ਦੌਰਾ ਕਰ ਮੁਗਲ ਗਾਰਡਨ ਦਾ ਜਾਇਜ਼ਾ ਲਿਆ ਸੀ। ਬਾਅਦ 'ਚ 2011 'ਚ ਛੇ ਬਗੀਚਿਆਂ ਨੂੰ ਸੁਚੀਬੱਧ ਕੀਤਾ ਗਿਆ। ਮੋਜੂਦਾ ਸਮੇਂ 'ਚ ਜੰਮੂ ਕਸ਼ਮੀਰ ਪ੍ਰਸ਼ਾਸਨ ਡਿਜ਼ਾਈਨ ਤਿਆਰ ਕਰ ਰਿਹਾ ਹੈ ਅਤੇ ਇਨ੍ਹਾਂ ਛੇ ਬਗੀਚਿਆਂ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਾਗ ਸਾਡੀ ਵਿਰਾਸਤ ਹਨ ਅਤੇ ਸਾਨੂੰ ਇਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਚਾਉਣਾ ਹੈ।

ਉਨ੍ਹਾਂ ਕਿਹਾ ਕਿ ਯੂਨੇਸਕੋ ਦੀ ਹੈਰੀਟੇਜ ਲਿਸਟ 'ਚ ਆਉਣ ਤੋਂ ਬਾਅਦ ਜੰਮੂ ਕਸ਼ਮੀਰ 'ਚ ਸੈਰ ਸਪਾਟਾ ਨੂੰ ਬੜਾਵਾ ਮਿਲੇਗਾ। ਰਾਥਰ ਨੇ ਕਿਹਾ ਕਿ ਇਹ ਜੰਮੂ ਕਸ਼ਮੀਰ ਸਰਕਾਰ ਦਾ ਚੰਗਾ ਕਦਮ ਹੈ। ਇੱਕ ਸੈਰ ਸਪਾਟਾ ਗੋਪੀਨਾਥ ਤੀਵਾੜੀ ਨੇ ਗੱਲ ਕਰਦੇ ਹੋਏ ਕਿਹਾ ਕਿ ਉਹ ਤਿੰਨ-ਤਿੰਨ ਵਾਰ ਕਸ਼ਮੀਰ ਆ ਚੁੱਕਾ ਹੈ। ਉਸ ਨੂੰ ਮੁਗਲ ਗਾਰਡਨ ਬੇਹੱਦ ਪੰਸਦ ਹੈ। ਉਸ ਨੇ ਕਿਹਾ ਕਿ ਜੇਕਰ ਯੂਨੇਸਕੋ ਦੀ ਸੂਚੀ 'ਚ ਮੁਗਲ ਗਾਰਡਨ ਆਉਂਦਾ ਹੈ ਤਾਂ ਇੱਥੇ ਲੋਕਾਂ ਲਈ ਚੰਗਾ ਹੋਵੇਗਾ।

Inder Prajapati

This news is Content Editor Inder Prajapati