ਕਦੇ ਪੰਚਰ ਲਗਾਉਂਦੇ ਸਨ ਇਹ ਸੰਸਦ ਮੈਂਬਰ, ਹੁਣ ਪੀ.ਐੱਮ. ਮੋਦੀ ਨੂੰ ਚੁਕਾਈ ਸਹੁੰ

06/18/2019 4:55:22 PM

ਨਵੀਂ ਦਿੱਲੀ— 17ਵੀਂ ਲੋਕ ਸਭਾ ਦਾ ਸੈਸ਼ਨ 17 ਜੂਨ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਸਭ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟੀਕਮਗੜ੍ਹ ਤੋਂ ਸੰਸਦ ਮੈਂਬਰ ਚੁਣੇ ਗਏ ਡਾ. ਵੀਰੇਂਦਰ ਖਟੀਕ ਨੂੰ ਪ੍ਰੋਟੇਮ (ਅਥਾਈ) ਸਪੀਕਰ ਦੇ ਤੌਰ 'ਤੇ ਸਹੁੰ ਚੁਕਾਈ। ਇਸ ਤੋਂ ਬਾਅਦ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਵੀਰੇਂਦਰ ਖਟੀਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਦ ਮੈਂਬਰ ਅਹੁਦੇ ਦੀ ਸਹੁੰ ਚੁਕਾਈ। ਆਓ ਤੁਹਾਨੂੰ ਦੱਸਦੇ ਹੋਏ ਮੋਦੀ ਨੂੰ ਸਹੁੰ ਚੁਕਾਉਣ ਵਾਲੇ ਵੀਰੇਂਦਰ ਖਟੀਕ ਆਖਰ ਕੌਣ ਹਨ:-PunjabKesariਪਿਤਾ ਜੀ ਦੀ ਸੀ ਸਾਈਕਲ ਰਿਪੇਅਰਿੰਗ ਦੀ ਦੁਕਾਨ
ਡਾਕਟਰ ਵੀਰੇਂਦਰ ਖਟੀਕ ਦੇ ਪਿਤਾ ਜੀ ਦੀ ਮੱਧ ਪ੍ਰਦੇਸ਼ ਦੇ ਸਾਗਰ 'ਚ ਸਾਈਕਲ ਰਿਪੇਅਰਿੰਗ ਦੀ ਦੁਕਾਨ ਸੀ। ਵੀਰੇਂਦਰ ਅਨੁਸਾਰ ਇਸ ਦੌਰਾਨ ਉਨ੍ਹਾਂ ਨੇ ਪੰਚਰ ਬਣਾਉਣ ਤੋਂ ਲੈ ਕੇ ਸਾਈਕਲ ਰਿਪੇਅਰ ਕਰਨਾ ਤੱਕ ਸਿੱਖ ਲਿਆ। ਹਾਲ ਹੀ 'ਚ ਇਕ ਪ੍ਰੋਗਰਾਮ ਦੌਰਾਨ ਜਦੋਂ ਅੰਗਹੀਣਾਂ ਨੂੰ ਦਿੱਤੀ ਜਾਣ ਵਾਲੀਆਂ ਟ੍ਰਾਈ-ਸਾਈਕਲਾਂ 'ਚ ਹਵਾ ਘੱਟ ਦਿੱਸੀ ਤਾਂ ਸੰਸਦ ਮੈਂਬਰ ਵੀਰੇਂਦਰ ਖੁਦ ਪੰਪ ਨਾਲ ਪਹੀਆਂ 'ਚ ਹਵਾ ਭਰਨ ਲੱਗ ਗਏ। ਉਨ੍ਹਾਂ ਦੀ ਇਹ ਸਾਦਗੀ ਉਸ ਸਮੇਂ ਵੀ ਲੋਕਾਂ ਨੇ ਕੈਮਰੇ 'ਚ ਕੈਦ ਕੀਤੀ ਸੀ।PunjabKesari7 ਵਾਰ ਜਿੱਤੇ ਲੋਕ ਸਭਾ ਚੋਣਾਂ
ਵੀਰੇਂਦਰ ਆਪਣੀ ਸਾਦਗੀ ਨਾਲ ਵੀ ਜਾਣੇ ਜਾਂਦੇ ਹਨ। ਵੀਰੇਂਦਰ ਸਭ ਤੋਂ ਪਹਿਲਾਂ ਸਾਲ 1996 'ਚ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਪਹੁੰਚੇ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਵੀਰੇਂਦਰ 7 ਵਾਰ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਚੁਕੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਲੰਬੇ ਸੰਸਦੀ ਅਨੁਭਵ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪ੍ਰਟੇਮ ਸਪੀਕਰ ਬਣਾਇਆ ਗਿਆ ਹੈ।


DIsha

Content Editor

Related News