ਰਾਜ ਸਭਾ ’ਚ ਬੋਲੇ ਵਿਕਰਮਜੀਤ ਸਾਹਨੀ : ਉਮੀਦ ਕਰਦਾਂ ਕਿਸਾਨਾਂ ਨੂੰ ਲੈ ਕੇ ਸੰਸਦ 'ਚ ਹੋਵੇਗੀ ਸਾਰਥਿਕ ਵਿਚਾਰ-ਚਰਚਾ

12/07/2022 3:40:55 PM

ਨਵੀਂ ਦਿੱਲੀ- ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਯਾਨੀ ਬੁੱਧਵਾਰ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣਾ ਭਾਸ਼ਣ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਦੀ ਤਾਰੀਫ਼ ਨਾਲ ਕੀਤੀ। ਉਨ੍ਹਾਂ ਰਾਜ ਸਭਾ ਸਪੀਕਰ ਦੀ ਤਾਰੀ਼ਫ ਕਰਦਿਆਂ ਕਿਹਾ ਕਿ ਜਿਵੇਂ ਤੁਸੀਂ ਪਿਛਲੇ ਕੁਝ ਮਹੀਨਿਆਂ ’ਚ ਮਾਈਕ੍ਰੋ ਮੈਨੇਜਮੈਂਟ ਕੀਤੀ ਹੈ ਅਤੇ ਸਾਡੇ ਵਰਗੇ ਗ਼ੈਰ ਰਾਜਨੀਤਿਕ ਵਿਅਕਤੀ ਨੂੰ ਵੀ ਗਲੇ ਲਗਾਇਆ ਹੈ ਅਤੇ ਜਿਵੇਂ ਇਸ ਸਭਾ ਦੇ ਇਕ-ਇਕ ਵਿਅਕਤੀ ਦੀ ਗੱਲਬਾਤ ਸੁਣੀ ਇਸ ਦੀ ਕੋਈ ਉਦਾਹਰਣ ਨਹੀਂ ਮਿਲਦੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬੀ ਭਾਸ਼ਾ ’ਚ ਰਾਜ ਸਭਾ ਬੁਲੇਟਿਨ ਸ਼ੁਰੂ ਕਰਨ ਲਈ ਵੀ ਰਾਜ ਸਭਾ ਸਪੀਕਰ ਦਾ ਧੰਨਵਾਦ ਕੀਤਾ।

ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਤੁਸੀਂ ਵੀ ਇਕ ਕਿਸਾਨ ਪੁੱਤਰ ਹੋ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਸਮਝੋਗੇ ਅਤੇ ਰਾਜ ਸਭਾ 'ਚ ਇਸ ਨੂੰ ਲੈ ਕੇ ਸਾਰਥਿਕ ਵਿਚਾਰ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ’ਚ ਕਿਸਾਨਾਂ ਲਈ ਹਰ ਚੀਜ਼ ਬਿਹਤਰ ਹੋਵੇਗੀ। ਉਨ੍ਹਾਂ ਆਪਣੇ 100 ਦਿਨ ਪੂਰੇ ਹੋਣ ’ਤੇ ਆਪਣਾ ਰਿਪੋਰਟ ਕਾਰਡ ਸੌਂਪਣ ਬਾਰੇ ਵੀ ਜ਼ਿਕਰ ਕੀਤਾ।


Rakesh

Content Editor

Related News