''ਖਸਤਾਹਾਲ ਸੜਕਾਂ ਨੂੰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗਾ ਬਣਾ ਦਿਆਂਗੇ''

10/16/2019 4:41:43 PM

ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼ ਸਰਕਾਰ 'ਚ ਕਾਨੂੰਨ ਮਾਮਲਿਆਂ ਬਾਰੇ ਮੰਤਰੀ ਪੀ. ਸੀ. ਸ਼ਰਮਾ ਨੇ ਅਭਿਨੇਤਰੀ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ ਹੈ। ਮੰਤਰੀ ਸ਼ਰਮਾ ਨੇ ਕਿਹਾ ਕਿ ਭੋਪਾਲ ਸ਼ਹਿਰ ਦੀਆਂ ਖਸਤਾਹਾਲ ਸੜਕਾਂ ਨੂੰ ਛੇਤੀ ਹੇਮਾ ਮਾਲਿਨੀ ਦੀਆਂ ਗਲ੍ਹਾ ਵਰਗਾ ਬਣਾ ਦਿੱਤਾ ਜਾਵੇਗਾ। ਭੋਪਾਲ ਦੇ ਹਬੀਬਗੰਜ ਰੇਲਵੇ ਸਟੇਸ਼ਨ ਕੋਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਸੱਜਣ ਸਿੰਘ ਵਰਮਾ ਨਾਲ ਖਸਤਾਹਾਲ ਸੜਕਾਂ ਦਾ ਨਿਰੀਖਣ ਕਰਨ ਆਏ ਸਨ। ਸ਼ਰਮਾ ਨੇ ਭਾਜਪਾ ਅਗਵਾਈ ਵਾਲੀ ਸਰਕਾਰ 'ਤੇ ਤੰਜ ਕੱਸਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਦੇ ਸ਼ਾਸਨਕਾਲ ਵਿਚ ਵਾਸ਼ਿੰਗਟਨ ਅਤੇ ਨਿਊਯਾਰਕ ਵਰਗੀਆਂ ਬਣਾਈਆਂ ਗਈਆਂ ਇਹ ਸੜਕਾਂ ਕਿਹੋ ਜਿਹੀਆਂ ਹਨ? ਇੱਥੇ ਖੱਡ ਪੈ ਗਏ ਹਨ। ਚੇਚਕ ਦੇ ਦਾਗ ਵਰਗੇ ਹੋ ਗਏ। 

ਉਨ੍ਹਾਂ ਕਿਹਾ ਕਿ ਸੱਜਣ ਦੀ ਅਗਵਾਈ 'ਚ ਅਤੇ ਮੁੱਖ ਮੰਤਰੀ ਕਮਲਨਾਥ ਜੀ ਦੇ ਨਿਰਦੇਸ਼ਾਂ 'ਤੇ 15 ਦਿਨ ਵਿਚ ਸੜਕਾਂ ਨੂੰ ਦਰੁੱਸਤ ਕਰਵਾ ਲਿਆ ਜਾਵੇਗਾ। ਵਰਮਾ ਨੇ ਕਿਹਾ ਕਿ 15 ਤੋਂ 20 ਦਿਨ ਵਿਚ ਸ਼ਹਿਰ ਦੀਆਂ ਸੜਕਾਂ ਬਣ ਜਾਣਗੀਆਂ। ਹੇਮਾ ਸੜਕਾਂ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਮੱਧ ਪ੍ਰਦੇਸ਼ ਦੇ ਉਸ ਵੇਲੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਬਿਆਨ ਵਿਚ ਪ੍ਰਦੇਸ਼ ਦੀਆਂ ਸੜਕਾਂ ਨੂੰ ਅਮਰੀਕਾ ਤੋਂ ਬਿਹਤਰ ਦੱਸਿਆ ਸੀ।

Tanu

This news is Content Editor Tanu