ਪੀੜਤਾ ਦੀ ਮਾਂ ਨੇ ਰੇਪ ਦੋਸ਼ੀ ਨੂੰ ਸ਼ਰੇਆਮ ਮਾਰੇ ਥੱਪੜ, ਵੀਡੀਓ

03/22/2018 3:34:30 PM

ਨਵੀਂ ਦਿੱਲੀ— ਸ਼ੋਸ਼ਲ ਮੀਡੀਆ 'ਤੇ ਇੰਨੀਂ ਦਿਨੀਂ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ ਵੀਡੀਓ 'ਚ ਪੁਲਸ ਹਿਰਾਸਤ 'ਚ ਇਕ ਬਲਾਤਕਾਰ ਦੋਸ਼ੀ ਨੂੰ ਪੀੜਤਾ ਦੀ ਮਾਂ ਨੇ ਸ਼ਰੇਆਮ ਥੱਪੜ ਮਾਰਦੀ ਦਿਖਾਈ ਦੇ ਰਹੀ ਹੈ। ਇਹ ਮਾਮਲਾ ਮੱਧ ਪ੍ਰਦੇਸ਼ ਦਾ ਹੈ। 


ਸ਼ੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਪੁਲਸ ਦੀ ਹਿਰਾਸਤ 'ਚ ਹੈ। ਉਸ ਦੇ ਹੱਥ 'ਚ ਹੱਥਕੜੀ ਲੱਗੀ ਹੋਈ ਹੈ। ਨਗਰ ਪੁਲਸ ਦਫ਼ਤਰ ਦੇ ਸਾਹਮਣੇ ਹੀ ਪੀੜਤਾ ਦੀ ਮਾਂ ਉਸ ਨੂੰ ਥੱਪੜ ਮਾਰਦੀ ਦਿਖਾਈ ਦੇ ਰਹੀ ਹੈ। ਜਦੋਂ ਦੋਸ਼ੀ ਖੁਦ ਨੂੰ ਬਚਾਉਣ ਲਈ ਮਹਿਲਾ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਕ ਪੁਲਸ ਕਰਮੀ ਉਸ ਨੂੰ ਫਿਰ ਤੋਂ ਅੱਗੇ ਨੂੰ ਧੱਕ ਦਿੰਦਾ ਹੈ। ਇਸ ਤੋਂ ਬਾਅਦ ਪੀੜਤ ਦੀ ਮਾਂ ਥੱਪੜ ਮਾਰਦੀ ਹੈ। 34 ਸੈਕੰਡ ਦੇ ਇਸ ਵੀਡੀਓ 'ਚ ਪੁਲਸਕਰਮੀ ਵੀ ਚੁੱਪਚਾਪ ਖੜ੍ਹੇ ਦਿਖਾਈ ਦੇ ਰਹੇ ਹਨ। ਇਕ ਪੁਲਸਕਰਮੀ ਹੱਥਕੜੀ ਫੜੀ ਨਜ਼ਰ ਆ ਰਿਹਾ ਹੈ। ਇਸ ਦੌਰਾਨ ਕੁਝ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜੋ ਕਾਫੀ ਤੇਜੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ।