ਜਗਨਮੋਹਨ ਦੀ ਪਾਰਟੀ ਦੇ ਐੱਮ. ਪੀ. ਨੇ ਸਭ ਦੇ ਸਾਹਮਣੇ ਸਾਫ਼ ਕੀਤੀਆਂ ਪੁਲਸ ਵਾਲੇ ਦੀਆਂ ਜੁੱਤੀਆਂ

12/21/2019 10:46:25 AM

ਨਵੀਂ ਦਿੱਲੀ— ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਐੱਮ. ਪੀ. ਗੁਰੰਤਲਾ ਮਾਧੋ ਨੇ ਤੇਲਗੂ ਦੇਸ਼ਮ ਪਾਰਟੀ ਦੇ ਆਗੂ ਜੇ. ਸੀ. ਦਿਵਾਕਰ ਰੈੱਡੀ ਵਲੋਂ ਕੀਤੀ ਗਈ ਅਖੌਤੀ ਟਿੱਪਣੀ ਦੇ ਖਿਲਾਫ ਆਪਣਾ ਵਿਰੋਧ ਪ੍ਰਗਟ ਕਰਨ ਲਈ ਸ਼ਹੀਦ ਪੁਲਸ ਮੁਲਾਜ਼ਮ ਦੀਆਂ ਜੁੱਤੀਆਂ ਚੁੰਮੀਆਂ ਅਤੇ ਉਨ੍ਹਾਂ ਨੂੰ ਸਾਫ ਕੀਤਾ।
ਆਂਧਰਾ ਪ੍ਰਦੇਸ਼ ਦੇ ਹਿੰਮਤਪੁਰ ਜ਼ਿਲੇ ਦੀ ਹਿੰਦੂਪੁਰ ਲੋਕ ਸਭਾ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਮਾਧੋ ਨੇ ਐਲਾਨ ਕੀਤਾ ਕਿ ਪਾਰਟੀ ਹਾਈ ਕਮਾਨ ਦੀ ਇਜਾਜ਼ਤ ਨਾਲ ਹੀ ਉਹ ਟੀ. ਡੀ. ਪੀ. ਆਗੂ ਨੂੰ ਸਬਕ ਸਿਖਾਉਣ ਲਈ ਆਪਣੀ ਸੀਟ ਤੋਂ ਅਸਤੀਫਾ ਦੇ ਦੇਣਗੇ ਅਤੇ ਇਸ ਨਾਲ ਹੀ ਉਹ ਪੁਲਸ ਵਿਭਾਗ 'ਚ ਸ਼ਾਮਲ ਹੋ ਜਾਣਗੇ।

ਰੈੱਡੀ ਨੇ ਬੁੱਧਵਾਰ ਨੂੰ ਅਨੰਤਪੁਰ 'ਚ ਪਾਰਟੀ ਦੀ ਇਕ ਬੈਠਕ 'ਚ ਕਿਹਾ ਸੀ ਕਿ ਟੀ.ਡੀ.ਪੀ. ਦੇ ਫਿਰ ਤੋਂ ਸੱਤਾ 'ਚ ਆਉਣ 'ਤੇ ਪੁਲਸ ਵਾਲਿਆਂ ਤੋਂ ਆਪਣੀਆਂ ਜੁੱਤੀਆਂ ਚਟਵਾਉਣਗੇ। ਅਨੰਤਪੁਰ ਜ਼ਿਲੇ ਦੇ ਪੁਲਸ ਅਧਿਕਾਰੀਆਂ ਦੇ ਸੰਘ ਨੇ ਉਨ੍ਹਾਂ ਨੂੰ ਬਿਨਾਂ ਸ਼ਰਤ ਦੇ ਮੁਆਫ਼ੀ ਮੰਗਣ ਲਈ ਕਿਹਾ। ਜੇਕਰ ਉਹ ਅਜਿਹਾ ਨਹੀਂ ਕਰਨ ਤਾਂ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਜਾਵੇਗਾ। ਇਸੇ ਗੱਲ 'ਤੇ ਜਗਨਮੋਹਨ ਰੈੱਡੀ ਦੀ ਪਾਰਟੀ ਦੇ ਸੰਸਦ ਮੈਂਬਰ ਗੋਰੰਤਲਾ ਮਾਧਵ ਵੀ ਉਨ੍ਹਾਂ ਤੋਂ ਦੁਖੀ ਸਨ, ਕਿਉਂਕਿ ਉਹ ਸੰਸਦ ਮੈਂਬਰ ਬਣਨ ਤੋਂ ਪਹਿਲਾਂ ਖੁਦ ਵੀ ਇਕ ਪੁਲਸ ਕਰਮਚਾਰੀ ਰਹਿ ਚੁਕੇ ਹਨ।

DIsha

This news is Content Editor DIsha