ਖੇਤ 'ਚੋਂ ਚੋਰੀ ਹੋਏ ਕਿਸਾਨ ਦੇ 30 ਹਜ਼ਾਰ ਦੇ ਪਿਆਜ਼

12/04/2019 4:10:41 PM

ਮੱਧ ਪ੍ਰਦੇਸ਼— ਦੇਸ਼ 'ਚ ਲਗਾਤਾਰ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਉੱਥੇ ਹੀ ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਮੰਦਸੌਰ ਦੇ ਰਿਚਾ ਪਿੰਡ ਦੇ ਇਕ ਕਿਸਾਨ ਦੀ ਖੇਤ 'ਚੋਂ ਚੋਰ ਪਿਆਜ਼ ਦੀ ਫਸਲ ਉਖਾੜ ਕੇ ਚੋਰੀ ਕਰ ਕੇ ਲੈ ਗਏ। ਕਿਸਾਨ ਜਤਿੰਦਰ ਕੁਮਾਰ ਨੇ ਇਸ ਸੰਬੰਧ 'ਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਨੇ ਕਿਹਾ ਕਿ ਕਰੀਬ 1.6 ਏਕੜ ਜ਼ਮੀਨ 'ਤੇ ਪਿਆਜ਼ ਬੀਜੇ ਗਏ ਸਨ। ਉਹ ਆਪਣੀ ਫਸਲ ਨੂੰ ਕੱਟਣ ਦੀ ਯੋਜਨਾ ਬਣਾ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਚੋਰਾਂ ਨੇ ਧਾਵਾ ਬੋਲ ਦਿੱਤਾ ਅਤੇ ਪਿਆਜ਼ ਚੋਰੀ ਕਰ ਕੇ ਲੈ ਗਏ। ਖੇਤ 'ਚ ਲੱਗਭਗ 30,000 ਰੁਪਏ ਦੀ ਪਿਆਜ਼ ਦੀ ਫਸਲ ਸੀ।

PunjabKesari

ਪੁਲਸ ਅਧਿਕਾਰੀ ਨੇ ਕਿਸਾਨ ਦੇ ਖੇਤ ਦਾ ਦੌਰਾ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਐੱਸ. ਐੱਚ. ਓ. ਕਿਸਾਨ ਦੇ ਖੇਤ 'ਚ ਗਏ ਸਨ ਅਤੇ ਉੱਥੋਂ ਦਾ ਪੂਰਾ ਦੌਰਾ ਕੀਤੀ। ਅਸੀਂ ਹੋਰ ਵਧ ਜਾਣਕਾਰੀ ਇਕੱਠੀ ਕਰਾਂਗੇ ਅਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਵਧ ਗਈਆਂ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਿਆਜ਼ ਚੋਰੀ ਦੇ ਕਈ ਮਾਮਲੇ ਸਾਹਮਣੇ ਆਏ ਹਨ।


Tanu

Content Editor

Related News