ਹਿਮਾਚਲ: ਕਿਸ਼ਨ ਕਪੂਰ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ, ਰਾਜਪਾਲ ਨੇ ਕੀਤਾ ਮਨਜ਼ੂਰ

07/05/2019 2:08:06 PM

ਸ਼ਿਮਲਾ—ਕਾਂਗੜਾ ਲੋਕ ਸਭਾ ਸੀਟ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਜੈਰਾਮ ਸਰਕਾਰ 'ਚ ਖੁਰਾਕ ਸਪਲਾਈ ਮੰਤਰੀ ਕਿਸ਼ਨ ਕੂਪਰ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੂਪਰ ਨੇ ਅਸਤੀਫਾ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਭੇਜਿਆ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਅਸਤੀਫਾ ਰਾਜਪਾਲ ਆਚਾਰੀਆ ਦੇਵਵਰਤ ਨੂੰ ਭੇਜ ਦਿੱਤਾ। ਰਾਜਪਾਲ ਨੇ ਕਿਸ਼ਨ ਕਪੂਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ।

ਅਨਿਲ ਸ਼ਰਮਾ ਨੇ ਲੋਕ ਸਭਾ ਚੋਣਾਂ 'ਚ ਬੇਟੇ ਨੂੰ ਕਾਂਗਰਸ ਤੋਂ ਟਿਕਟ ਮਿਲਣ ਦੇ ਚਲਦਿਆਂ ਪਹਿਲਾਂ ਹੀ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਹੁਣ ਕਿਸ਼ਨ ਕਪੂਰ ਦੇ ਅਸਤੀਫੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਜੈਰਾਮ ਸਰਕਾਰ 'ਚ ਆਧਿਕਾਰਤ ਤੌਰ 'ਤੇ ਮੰਤਰੀ ਦੇ 2 ਅਹੁਦੇ ਖਾਲੀ ਹੋ ਗਏ ਹਨ।

Iqbalkaur

This news is Content Editor Iqbalkaur