ਮੱਧ ਪ੍ਰਦੇਸ਼ : ਐਕਸੀਡੇਂਟ ''ਚ ਸੜ੍ਹ ਕੇ ਸੁਆਹ ਹੋਈ ਬੱਸ, 4 ਲੋਕਾਂ ਦੀ ਮੌਤ

Sunday, Mar 25, 2018 - 04:21 PM (IST)

ਬਾਕਾਨੇਰ— ਮੱਧ ਪ੍ਰਦੇਸ਼ ਦੇ ਇਲਾਕੇ ਧਾਰ 'ਚ ਭਿਆਨਕ ਐਕਸੀਡੇਂਟ ਦਾ ਮਾਮਲਾ ਸਾਹਮਣੇ ਆਇਆ ਹੈ। ਬਾਕਾਨੇਰ 'ਚ ਹੋਏ ਇਸ ਐਕਸੀਡੇਂਟ 'ਚ ਇਕ ਬਾਈਕ ਅਤੇ ਬੱਸ ਦੀ ਟੱਕਰ 'ਚ ਬਾਈਕ ਸਵਾਰ 4 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਟੱਕਰ ਤੋਂ ਬਾਅਦ ਬੱਸ 'ਚ ਭਿਆਨਕ ਅੱਗ ਲਈ ਗਈ, ਜਿਸ ਦੀ ਵਜ੍ਹਾ ਨਾਲ ਬੱਸ ਮੌਕੇ 'ਤੇ ਹੀ ਸੜ੍ਹ ਕੇ ਸੁਆਹ ਹੋ ਗਈ।
ਇਹ ਬੱਸ ਕੁਸ਼ੀ ਤੋਂ ਇੰਦੌਰ ਵਿਚਕਾਰ ਚਲਦੀ ਸੀ। ਜਦੋਂ ਐਕਸੀਡੇਂਟ ਹੋਇਆ ਤਾਂ ਬਾਈਕ ਬੱਸ ਦੇ ਹੇਠਾ ਫਸ ਗਈ ਅਤੇ ਉਸ ਦੀ ਪੈਟਰੋਲ ਟੈਂਕੀ ਫਟ ਗਈ। ਜਿਸ ਦੀ ਵਜ੍ਹਾ ਨਾਲ ਅੱਗ ਲੱਗ ਗਈ। ਇਸ ਹਾਦਸੇ 'ਚ ਮਾਰੇ ਗਏ ਲੋਕ ਖਰਗੋਨ ਜ਼ਿਲੇ ਦੇ ਸਨ। ਇਸ ਘਟਨਾ ਦਾ ਕਾਰਨ ਵਾਹਨਾਂ ਦੀ ਤੇਜ ਰਫਤਾਰ ਦੱਸੀ ਜਾ ਰਿਹਾ ਹੈ।

 


Related News