MP ਜ਼ਿਮਨੀ ਚੋਣ ਨਤੀਜੇ: ਰੁਝਾਨਾਂ ''ਚ ਕਮਲਨਾਥ ਨੇ ਮੰਨੀ ਹਾਰ, ਕਿਹਾ- ਵੋਟਰਾਂ ਦਾ ਫ਼ੈਸਲਾ ਸਿਰ-ਮੱਥੇ

11/10/2020 5:13:50 PM

ਭੋਪਾਲ— ਮੱਧ ਪ੍ਰਦੇਸ਼ ਵਿਚ 28 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਲਈ ਮੰਗਲਵਾਰ ਯਾਨੀ ਕਿ ਅੱਜ ਵੋਟਾਂ ਦੀ ਗਿਣਤੀ 'ਚ ਭਾਜਪਾ 20 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਉੱਥੇ ਹੀ ਕਾਂਗਰਸ 7 ਸੀਟਾਂ 'ਤੇ ਅਤੇ ਬਸਪਾ ਇਕ ਸੀਟ 'ਤੇ ਅੱਗੇ ਚੱਲ ਰਹੀ ਹੈ। ਮੱਧ ਪ੍ਰਦੇਸ਼ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿਚ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਕਮਲਨਾਥ ਨੇ ਇਕ ਤਰ੍ਹਾਂ ਨਾਲ ਹਾਰ ਸਵੀਕਾਰ ਕਰ ਲਈ ਹੈ। ਕਮਲਨਾਥ ਨੇ ਕਿਹਾ ਕਿ ਵੋਟਰਾਂ ਦਾ ਜੋ ਵੀ ਫ਼ੈਸਲਾ ਹੁੰਦਾ ਹੈ, ਉਸ ਨੂੰ ਸਿਰ-ਮੱਥੇ ਪ੍ਰਵਾਨ ਕਰਦੇ ਹਾਂ। ਜਿਵੇਂ ਹੀ ਨਤੀਜੇ ਆਉਣਗੇ ਅਸੀਂ ਉਸ ਨੂੰ ਸਵੀਕਾਰ ਕਰਾਂਗੇ।

ਇਹ ਵੀ ਪੜ੍ਹੋ: MP ਵਿਧਾਨ ਸਭਾ ਜ਼ਿਮਨੀ ਚੋਣ ਨਤੀਜੇ: 'ਕਮਲ' ਜਾਂ ਕਮਲਨਾਥ? ਰੁਝਾਨਾਂ 'ਚ ਭਾਜਪਾ ਅੱਗੇ

ਦੱਸ ਦੇਈਏ ਕਿ 28 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਚੱਲ ਰਹੀ ਹੈ। ਇਸ ਵਿਚ ਭਾਜਪਾ ਨੇ ਲੀਡ ਬਣਾਈ ਹੋਈ ਹੈ। 28 ਸੀਟਾਂ 'ਤੇ ਭਾਜਪਾ 20 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੇ ਬਾਵਜੂਦ ਜ਼ਿਮਨੀ ਚੋਣਾਂ 'ਚ 3 ਨਵੰਬਰ ਨੂੰ ਹੋਈਆਂ ਵੋਟਾਂ 'ਚ 70.27 ਫੀਸਦੀ ਵੋਟਿੰਗ ਹੋਈ ਸੀ। ਜ਼ਿਮਨੀ ਚੋਣਾਂ ਵਿਚ ਪ੍ਰਦੇਸ਼ ਦੇ 12 ਮੰਤਰੀਆਂ ਸਮੇਤ 355 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਸ਼ਾਮ ਤੱਕ ਹੋਵੇਗਾ। 

ਇਹ ਵੀ ਪੜ੍ਹੋ: MP 'ਚ ਭਾਜਪਾ ਦੀ ਫ਼ੈਸਲਾਕੁੰਨ ਲੀਡ, ਸ਼ਿਵਰਾਜ ਨੇ ਜਲੇਬੀ ਖੁਆ ਕੇ ਮਨਾਇਆ ਜਸ਼ਨ

ਦੱਸਣਯੋਗ ਹੈ ਕਿ ਗਵਾਲੀਅਰ ਵਿਚ ਜ਼ਿਮਨੀ ਚੋਣਾਂ ਦੇ ਪ੍ਰਚਾਰ ਦੌਰਾਨ ਕਮਲਨਾਥ ਨੇ ਇਕ ਜਨਸਭਾ ਵਿਚ ਇਮਰਤੀ ਦੇਵੀ ਨੂੰ ਲੈ ਕੇ 'ਆਈਟਮ' ਸ਼ਬਦ ਦਾ ਇਸਤੇਮਾਲ ਕੀਤਾ ਸੀ। ਕਮਲਨਾਥ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਨੇ ਸਖਤ ਇੰਤਰਾਜ਼ ਜਤਾਇਆ ਸੀ। ਕਮਲਨਾਥ ਦੇ ਇਸ ਵਿਵਾਦਪੂਰਨ ਬਿਆਨ 'ਤੇ ਪਾਰਟੀ ਨੂੰ ਘਿਰਿਆ ਵੇਖਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਸੀ।

Tanu

This news is Content Editor Tanu