ਮੱਧ ਪ੍ਰਦੇਸ਼: ਬੀ. ਜੇ. ਪੀ. ਨੇਤਾ ਦੇਵੀ ਸਿੰਘ ਪਟੇਲ ਦੀ ਮੌਤ
11/05/2018 9:22:03 AM
ਭੋਪਾਲ-ਮੱਧ ਪ੍ਰਦੇਸ਼ ਦੇ ਰਾਜਪੁਰ ਵਿਧਾਨਸਭਾ ਖੇਤਰ ਦੇ ਬੀ. ਜੇ. ਪੀ. ਉਮੀਦਵਾਰ ਦੇਵੀ ਸਿੰਘ ਪਟੇਲ ਦੀ ਮੌਤ ਹੋ ਗਈ ਹੈ। ਰਿਪੋਰਟ ਮੁਤਾਬਕ ਉਨ੍ਹਾਂ ਨੂੰ ਸੋਮਵਾਰ ਸਵੇਰੇ ਦੇ ਸਮੇਂ ਜਦੋਂ ਸੌਂ ਰਹੇ ਸੀ ਤਾਂ ਅਚਾਨਕ ਸੀਨੇ 'ਚ ਤੇਜ਼ ਦਰਦ ਹੋਣ ਕਰਕੇ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਖਬਰ ਨਾਲ ਪੂਰੇ ਜ਼ਿਲੇ 'ਚ ਸ਼ੋਕ ਛਾ ਗਿਆ। ਇਸ ਦੁਖਦਾਈ ਘਟਨਾ ਤੋਂ ਬਾਅਦ ਪਾਰਟੀ ਦੇ ਅੰਦਰ ਵੀ ਸ਼ੋਕ ਦੀ ਲਹਿਰ ਦੌੜ ਗਈ।
Madhya Pradesh: Devi Singh Patel, BJP candidate from assembly constituency of Rajpur passed away due to a heart attack, early morning today. pic.twitter.com/57qS28nZWy
— ANI (@ANI) November 5, 2018
ਹਾਲ ਹੀ 'ਚ ਬੀ. ਜੇ. ਪੀ. ਨੇ 176 ਉਮੀਦਵਾਰਾਂ ਦੀ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਸੀ। ਇਸ ਲਿਸਟ 'ਚ ਦੇਵੀ ਸਿੰਘ ਪਟੇਲ ਨੂੰ ਰਾਜਪੁਰ ਵਿਧਾਨਸਭਾ ਸੀਟ ਤੋਂ ਉਮੀਦਵਾਰ ਐਲਾਨ ਕੀਤਾ ਗਿਆ ਸੀ।ਇਸ ਤੋਂ ਇਲਾਵਾ ਪਹਿਲਾ ਵੀ ਦੇਵੀ ਸਿੰਘ ਪਟੇਲ ਰਾਜਪੁਰ ਤੋਂ 4 ਵਾਰ ਵਿਧਾਇਕ ਰਹੇ ਚੁੱਕੇ ਹਨ।