6 ਸਾਲਾ ਬੱਚੇ ਦਾ ਅਗਵਾ ਮਗਰੋਂ ਕਤਲ; ਮੰਗੀ ਸੀ 4 ਕਰੋੜ ਦੀ ਫਿਰੌਤੀ, ਕੁਝ ਹੀ ਘੰਟੇ ਬਾਅਦ ਮਿਲੀ ਮਾਸੂਮ ਦੀ ਲਾਸ਼

02/06/2023 4:19:31 PM

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਮਹੂ 'ਚ ਕਾਂਗਰਸ ਨੇਤਾ ਦੇ ਭਤੀਜੇ ਦਾ ਅਗਵਾ ਕਰ ਕੇ ਕਤਲ ਕਰ ਦਿੱਤਾ ਗਿਆ। 6 ਸਾਲ ਦਾ ਬੱਚਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਮੁਲਜ਼ਮਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਕੇ 4 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਪੁਲਸ ਨੂੰ ਐਤਵਾਰ ਦੇਰ ਰਾਤ ਚੋਰਲ ਇਲਾਕੇ ਦੇ ਜੰਗਲ 'ਚੋਂ ਬੱਚੇ ਦੀ ਲਾਸ਼ ਮਿਲੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ- 65 ਸਾਲਾ ਸ਼ਖ਼ਸ ਨੇ 23 ਸਾਲਾ ਕੁੜੀ ਨਾਲ ਕਰਵਾਇਆ ਵਿਆਹ, 6 ਧੀਆਂ ਦਾ ਪਿਓ ਹੈ ਲਾੜਾ

ਜਾਣਕਾਰੀ ਮੁਤਾਬਕ ਕਾਂਗਰਸੀ ਆਗੂ ਵਿਜੇਂਦਰ ਸਿੰਘ ਚੌਹਾਨ ਦੇ ਭਤੀਜੇ ਹਰਸ਼ ਸਿੰਘ ਨੂੰ ਐਤਵਾਰ ਸ਼ਾਮ ਕਰੀਬ 6 ਵਜੇ ਅਗਵਾ ਕਰ ਲਿਆ ਗਿਆ। ਉਸ ਸਮੇਂ ਬੱਚਾ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਰਿਸ਼ਤੇਦਾਰਾਂ ਨੇ ਬੱਚੇ ਦੀ ਪਿੰਡ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਘੰਟੇ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਥਾਣੇ 'ਚ ਸ਼ਿਕਾਇਤ ਕੀਤੀ। ਐਤਵਾਰ ਰਾਤ ਕਰੀਬ 9 ਵਜੇ ਅਗਵਾਕਾਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਹਰਸ਼ ਨੂੰ ਆਪਣੇ ਕੋਲ ਹੋਣ ਦੀ ਗੱਲ ਕਹਿ ਕੇ 4 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਵਿਆਹ ਦੇ 4 ਦਿਨ ਬਾਅਦ ਲਾੜੀ ਨੇ ਚਾੜ੍ਹਿਆ ਚੰਨ, ਖੁਸ਼ੀਆਂ ਮਨਾਉਂਦੇ ਪਰਿਵਾਰ ਦੇ ਉੱਡੇ ਹੋਸ਼ ਜਦੋਂ...

ਇਸ ਦੌਰਾਨ ਪੁਲਸ ਵੱਲੋਂ ਬੱਚੇ ਦੀ ਭਾਲ ਜਾਰੀ ਰੱਖੀ ਗਈ ਪਰ ਦੇਰ ਰਾਤ ਪਤਾ ਲੱਗਾ ਕਿ ਬੱਚੇ ਦੀ ਲਾਸ਼ ਚੋਰਲ ਇਲਾਕੇ ਦੇ ਪਿੰਡ ਸੰਦਲ ਮੈਂਡਲ ਵਿਚ ਇਕ ਪੁਲੀ ਹੇਠ ਪਈ ਸੀ। ਸੂਚਨਾ ਮਿਲਦੇ ਹੀ ਪੁਲਸ ਅਤੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਹੈ। ਬੱਚੇ ਦਾ ਪੋਸਟਮਾਰਟਮ ਮਹੂ ਦੇ ਸਿਵਲ ਹਸਪਤਾਲ ਵਿਚ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਫ਼ੌਜ 'ਚ ਭਰਤੀ ਹੋਣ ਵਾਲੀ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ 'ਇਨਾਇਤ', ਸ਼ਹੀਦ ਪਿਤਾ ਦੀ ਵਿਰਾਸਤ ਨੂੰ ਤੋਰੇਗੀ ਅੱਗੇ

Tanu

This news is Content Editor Tanu