ਕਲਰਕ ਦੇ ਘਰ ’ਚੋਂ ਮਿਲੀ 85 ਲੱਖ ਰੁਪਏ ਦੀ ਨਕਦੀ, ਆਲੀਸ਼ਾਨ ਮਕਾਨ ਵੇਖ ਕੇ ਹੱਕੇ-ਬੱਕੇ ਰਹਿ ਗਏ ਅਧਿਕਾਰੀ

08/04/2022 6:04:59 PM

ਭੋਪਾਲ- ਇਨ੍ਹੀਂ ਦਿਨੀਂ ਕਾਲੇ ਧਨ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਆਮਦਨ ਤੋਂ ਵੱਧ ਜਾਇਦਾਦ ਅਤੇ ਨਕਦੀ ਤੱਕ ਏਜੰਸੀਆਂ ਦੇ ਹੱਥ ਪਹੁੰਚ ਹੀ ਜਾਂਦੇ ਹਨ। ਇਕ ਪਾਸੇ ਜਿੱਥੇ ਪੱਛਮੀ ਬੰਗਾਲ ’ਚ ਅਧਿਆਪਕ ਭਰਤੀ ਘਪਲੇ ਮਾਮਲੇ ’ਚ ਫਸੇ ਮੰਤਰੀ ਪਾਰਥ ਚੈਟਰਜੀ, ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸ਼ਿਕੰਜੇ ’ਚ ਹਨ, ਉੱਥੇ ਹੀ ਹੁਣ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਵੀ ਅਜਿਹੇ ਕਾਲੇ ਧਨ ਦਾ ਪਰਦਾਫ਼ਾਸ਼ ਹੋਇਆ ਹੈ। ਆਰਥਿਕ ਅਪਰਾਧ ਸੈੱਲ (EOW) ਦੇ ਐਸ. ਪੀ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਹੀਰੋ ਕੇਸਵਾਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੀ ਸ਼ਿਕਾਇਤ ਮਿਲੀ ਸੀ। ਇਸ ਦੀ ਜਾਂਚ ਲਈ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ- ਪਾਰਥ ਚੈਟਰਜੀ ’ਤੇ ਔਰਤ ਨੇ ਸੁੱਟੀ ਜੁੱਤੀ, ਬੋਲੀ- ਜਨਤਾ ਦਾ ਪੈਸਾ ਲੈ ਕੇ AC ਗੱਡੀ ’ਚ ਘੁੰਮਦਾ ਹੈ

 ਆਰਥਿਕ ਅਪਰਾਧ ਸੈੱਲ (EOW) ਦੇ ਛਾਪੇ ’ਚ ਬੇਨਕਾਬ ਹੋਏ ਮੈਡੀਕਲ ਸਿੱਖਿਆ ਵਿਭਾਗ ਦੇ ਕਲਰਕ ਹੀਰੋ ਕੇਸਵਾਨੀ ਦੇ ਘਰੋਂ 85 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ। ਕੇਸਵਾਨੀ ’ਤੇ ਪਿਛਲੇ ਕੁਝ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਇਸ ਦੌਰਾਨ ਵੇਖਣ ’ਚ ਆਇਆ ਕਿ ਉਹ ਆਪਣੇ ਘਰ ਬੈਰਾਗੜ੍ਹ ਤੋਂ ਮੰਤਰਾਲਾ ਸਥਿਤ ਦਫ਼ਤਰ ਤੱਕ ਆਪਣੇ ਦੋ-ਪਹੀਆ ਵਾਹਨ ਤੋਂ ਜਾਂਦੇ ਸਨ। ਜਿਸ ਤੋਂ ਕਿਸੇ ਨੂੰ ਉਨ੍ਹਾਂ ਦੀ ਸ਼ਾਨੋ-ਸ਼ੌਕਤ ਬਾਰੇ ਸ਼ੱਕ ਨਾ ਹੋਵੇ। ਕੇਸਵਾਨੀ ਪਹਿਲੀ ਵਾਰ ਉਦੋਂ ਸ਼ੱਕ ਦੇ ਦਾਇਰੇ ’ਚ ਆਏ, ਜਦੋਂ ਉਨ੍ਹਾਂ ਬੇਸ਼ਕੀਮਤੀ ਜ਼ਮੀਨ ਖਰੀਦੀ। ਇਸ ਜ਼ਮੀਨ ਨਾਲ ਜੁੜੇ ਇਕ ਮਾਮਲੇ ’ਚ ਪਹਿਲਾਂ ਤੋਂ ਹੀ ਆਰਥਿਕ ਅਪਰਾਧ ਸੈੱਲ ਜਾਂਚ ਕਰ ਰਹੀ ਹੈ।

PunjabKesari

ਘਰ ’ਚੋਂ ਕੀ-ਕੀ ਮਿਲਿਆ?

ਆਰਥਿਕ ਅਪਰਾਧ ਸੈੱਲ ਨੂੰ ਹੁਣ ਤੱਕ ਹੀਰੋ ਕੇਸਵਾਨੀ ਦੇ ਘਰ ਦੀ ਤਲਾਸ਼ੀ ਦੌਰਾਨ ਵੱਡੀ ਗਿਣਤੀ ’ਚ ਨਕਦੀ, ਗਹਿਣਿਆਂ ਦੀਆਂ ਰਸੀਦਾਂ, ਜ਼ਮੀਨਾਂ ਦੇ ਕਾਗਜ਼ਾਤ ਸਮੇਤ ਕਾਫੀ ਚੀਜ਼ਾਂ ਮਿਲੀਆਂ ਹਨ। ਕੇਸਵਾਨੀ ਦੇ ਘਰੋਂ ਲੱਗਭਗ 85 ਲੱਖ ਰੁਪਏ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ। ਦੋਸ਼ੀ ਕੋਲੋਂ ਲੱਗਭਗ 4 ਕਰੋੜ ਰੁਪਏ ਦੀ ਸੰਪਤੀ ਹੋਣ ਨਾਲ ਸਬੰਧਤ ਦਸਤਾਵੇਜ਼ ਵੀ ਮਿਲੇ। ਇਸ ਤੋਂ ਇਲਾਵਾ ਦੋਸ਼ੀ ਘਰੋਂ 3-4 ਗੱਡੀਆਂ ਅਤੇ ਇਕ ਐਕਟਿਵਾ ਸਕੂਟਰ ਮਿਲਿਆ ਹੈ। ਕਾਰਵਾਈ ਅਜੇ ਜਾਰੀ ਹੈ।

ਇਹ ਵੀ ਪੜ੍ਹੋ-  ਅਧਿਆਪਕ ਭਰਤੀ ਘਪਲਾ: ED ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਪਾਰਥ ਚੈਟਰਜੀ, ਆਖਦੇ ਹਨ ‘ਥੱਕ’ ਗਿਆ

ਛੱਤ ’ਤੇ ਆਲੀਸ਼ਾਨ ਪੇਂਟਹਾਊਸ

ਦੋਸ਼ੀ ਦਾ ਬੈਰਾਗੜ੍ਹ ਸਥਿਤ ਇਮਾਰਤ ਦੀ ਕੀਮਤ ਕਰੀਬ 15 ਕਰੋੜ ਰੁਪਏ ਹੈ। EOW ਦੀ ਟੀਮ ਵੀ ਹੀਰੋ ਕੇਸਵਾਨੀ ਦੀ ਤਿੰਨ ਮੰਜ਼ਿਲਾ ਆਲੀਸ਼ਾਨ ਇਮਾਰਤ ਅਤੇ ਇਸ ਦੀ ਹਰ ਮੰਜ਼ਿਲ ਵਿਚ ਸਜਾਵਟ ਦਾ ਕੰਮ ਦੇਖ ਕੇ ਹੈਰਾਨ ਰਹਿ ਗਈ। ਇਸ ਇਮਾਰਤ ਦੇ ਹਰ ਕਮਰੇ ਵਿਚ ਪੈਨਲਿੰਗ ਅਤੇ ਲੱਕੜ ਦਾ ਕੰਮ ਕੀਤਾ ਗਿਆ ਹੈ। ਛੱਤ 'ਤੇ ਇਕ ਆਲੀਸ਼ਾਨ ਪੇਂਟਹਾਊਸ ਬਣਾਇਆ ਗਿਆ ਹੈ। ਹੀਰੋ ਕੇਸਵਾਨੀ ਨੇ ਬੈਰਾਗੜ੍ਹ ਦੇ ਆਲੇ-ਦੁਆਲੇ ਬਣੀਆਂ ਕਾਲੋਨੀਆਂ ਵਿਚ ਮਹਿੰਗੇ ਪਲਾਂਟ ਵੀ ਖਰੀਦੇ ਹਨ।

PunjabKesari

ਬੈਂਕ ਖ਼ਾਤਿਆਂ ’ਚ ਵੀ ਲੱਖਾਂ ਰੁਪਏ

ਹੀਰੋ ਕੇਸਵਾਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖ਼ਾਤਿਆਂ ’ਚ ਵੀ ਲੱਖਾਂ ਰੁਪਏ ਜਮਾਂ ਮਿਲੇ ਹਨ। ਦੋਸ਼ੀ ਦੀ ਪਤਨੀ ਜਿਸ ਦੀ ਆਮਦਨ ਦਾ ਕੋਈ ਸੁਤੰਤਰ ਸਾਧਨ ਨਹੀਂ ਹੈ, ਦੇ ਬੈਂਕ ਖਾਤਿਆਂ ’ਚ ਲੱਖਾਂ ਰੁਪਏ ਮਿਲੇ। ਕੇਸਵਾਨੀ ਨੇ ਜ਼ਿਆਦਾਤਰ ਜਾਇਦਾਦ ਆਪਣੀ ਪਤਨੀ ਦੇ ਨਾਂ ’ਤੇ ਖਰੀਦੀ ਹੈ ਅਤੇ ਜੀਵ ਸੇਵਾ ਸੰਸਥਾ ਦੀ ਬੇਸ਼ਕੀਮਤੀ ਜ਼ਮੀਨ ਸਮੇਤ ਕਈ ਜਾਇਦਾਦਾਂ ਦੀ ਖਰੀਦ-ਵੇਚ ਕੀਤੀ ਗਈ। 

ਇਹ ਵੀ ਪੜ੍ਹੋ- ਅਰਪਿਤਾ ਮੁਖਰਜੀ ਦੇ ਅਪਾਰਟਮੈਂਟ ’ਚੋਂ ਮਿਲਿਆ ਸੋਨਾ ਅਤੇ 28 ਕਰੋੜ ਕੈਸ਼, ਗਿਣਨ ਨੂੰ ਲੱਗੀ ਪੂਰੀ ਰਾਤ


Tanu

Content Editor

Related News