ਵੰਦੇ ਭਾਰਤ ਮਿਸ਼ਨ : ਕੁਵੈਤ ਤੋਂ 234 ਭਾਰਤੀ ਵਿਸ਼ੇਸ਼ ਜਹਾਜ਼ ਰਾਹੀਂ ਪਰਤੇ ਮੱਧ ਪ੍ਰਦੇਸ਼

05/14/2020 11:29:21 AM

ਇੰਦੌਰ (ਵਾਰਤਾ)— ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਤਹਿਤ ਕੁਵੈਤ ਤੋਂ ਦੋ ਵਿਸ਼ੇਸ਼ ਜਹਾਜ਼ਾਂ ਤੋਂ ਕੁੱਲ 234 ਭਾਰਤੀ ਨਾਗਰਿਕ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਦੇਵੀ ਅਹਿਲਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ ਪੁੱਜੇ। ਅਧਿਕਾਰਤ ਸੂਤਰਾਂ ਮੁਤਾਬਕ ਕੁਵੈਤ ਏਅਰਲਾਈਨਜ਼ ਦੀਆਂ ਇਨ੍ਹਾਂ ਦੋ ਉਡਾਣਾਂ 'ਚੋਂ ਪਹਿਲੀ ਉਡਾਣ ਕੱਲ ਰਾਤ ਲੱਗਭਗ 8 ਵਜੇ ਅਤੇ ਦੂਜੀ ਉਡਾਣ ਲੱਗਭਗ ਪੌਣੇ 10 ਵਜੇ ਇੱਥੇ ਹਵਾਈ ਅੱਡੇ 'ਤੇ ਪਹੁੰਚੀਆਂ। ਲਾਕਡਾਊਨ ਕਾਰਨ 50 ਦਿਨਾਂ ਤੋਂ ਬਾਅਦ ਕਿਸੇ ਵਿਦੇਸ਼ੀ ਉਡਾਣ ਨੂੰ ਇੰਦੌਰ ਉਤਾਰਿਆ ਗਿਆ।

PunjabKesari

ਦੱਸਿਆ ਗਿਆ ਹੈ ਕਿ ਦੋਵੇਂ ਹੀ ਜਹਾਜ਼ਾਂ 'ਚ 117-117 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਦੇਸ਼ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ ਯਾਤਰੀਆਂ 'ਚ ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਯਾਤਰੀ ਦੱਸੇ ਗਏ ਹਨ। ਯਾਤਰੀਆਂ ਦੀ ਕੋਰੋਨਾ ਸਬੰਧੀ ਸਕ੍ਰੀਨਿੰਗ ਤੋਂ ਬਾਅਦ ਉਨ੍ਹਾਂ ਨੂੰ 10 ਬੱਸਾਂ ਜ਼ਰੀਏ ਭੋਪਾਲ ਰਵਾਨਾ ਕੀਤਾ ਗਿਆ। ਇਹ ਯਾਤਰੀ ਤੜਕੇ ਭੋਪਾਲ ਪੁੱਜੇ, ਜਿੱਥੇ ਉਨ੍ਹਾਂ ਇੱਥੇ ਬੈਰਾਗੜ੍ਹ ਸਥਿਤ ਫੌਜ ਦੇ ਇਕ ਸੁਰੱਖਿਅਤ ਖੇਤਰ 'ਚ ਕੁਆਰੰਟਾਈਨ ਕੀਤਾ ਗਿਆ ਹੈ। ਇਹ ਯਾਤਰੀ ਲਾਕਡਾਊਨ ਕਾਰਨ ਤੁਰਕੀ, ਕੁਵੈਤ ਅਤੇ ਈਰਾਨ ਆਦਿ ਦੇਸ਼ਾਂ ਵਿਚ ਫਸ ਗਏ ਸਨ।


Tanu

Content Editor

Related News