UP: ਸ਼ੱਕੀ ਹਾਲਾਤਾਂ 'ਚ ਮਿਲਿਆ ਵਿਸਫੋਟਕ, ਮਚਿਆ ਹੜਕੰਪ

12/05/2019 1:34:54 PM

ਮੋਤੀਹਾਰੀ—ਬਿਹਾਰ ਦੇ ਮੋਤੀਹਾਰੀ 'ਚ ਮਦਰ ਡੇਅਰੀ ਪਲਾਂਟ ਕੋਲ ਸ਼ੱਕੀ ਹਾਲਾਤਾਂ 'ਚ ਵਿਸਫੋਟਕ ਮਿਲਣ ਕਾਰਨ ਲੋਕਾਂ 'ਚ ਹੜਕੰਪ ਮੱਚ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੱਕੀ ਵਿਸਫੋਟਕ ਨੂੰ 'ਟਾਈਮ ਬੰਬ' ਦੱਸਿਆ ਜਾ ਰਿਹਾ ਹੈ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਸ ਪਹੁੰਚੀ ਅਤੇ ਬੰਬ ਰੋਧੂ ਦਸਤੇ ਨੂੰ ਬੁਲਾਇਆ ਹਾਲਾਂਕਿ ਪੁਲਸ ਵੱਲੋਂ ਇਸ ਸੰਬੰਧੀ ਕੋਈ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

ਦੱਸ ਦੇਈਏ ਕਿ ਪੂਰਬੀ ਚੰਪਾਰਣ ਦੇ ਪੀਪਰੀ ਕੋਠੀ ਕੋਲ ਨੈਸ਼ਨਲ ਹਾਈਵੇਅ 28 ਦੇ ਕਿਨਾਰੇ ਸਥਿਤ ਮਦਰ ਡੇਅਰੀ ਕੋਲ ਇਹ ਵਿਸਫੋਟਕ ਮਿਲਿਆ। ਇਹ ਵਿਸਫੋਟਕ ਪਿੰਡ ਦੇ ਕੁਝ ਲੋਕਾਂ ਨੇ ਦੇਖਿਆ ਸੀ ਅਤੇ ਇਸ ਦੀ ਜਾਣਕਾਰੀ ਸਥਾਨਿਕ ਪੁਲਸ ਨੂੰ ਦਿੱਤੀ ਸੀ। ਇਸ ਦੌਰਾਨ ਵਿਸਫੋਟਕ ਦੀ ਜਾਣਕਾਰੀ ਪੂਰੇ ਇਲਾਕੇ 'ਚ ਫੈਲ ਗਈ ਫਿਲਹਾਲ ਪੁਲਸ ਜਾਂਚ 'ਚ ਜੁੱਟ ਗਈ ਹੈ।

Iqbalkaur

This news is Content Editor Iqbalkaur