ਲਾਕਡਾਊਨ ਦੌਰਾਨ 1400 ਕਿਮੀ. ਸਕੂਟਰੀ ਚਲਾ ਕੇ ਪੁੱਤਰ ਨੂੰ ਘਰ ਲੈ ਕੇ ਪਰਤੀ ਮਾਂ

04/10/2020 10:29:55 AM

ਹੈਦਰਾਬਾਦ-ਦੇਸ਼ ਭਰ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ ਅਤੇ ਇਨਫੈਕਟਡ ਮਰੀਜ਼ਾਂ ਦੀ ਗਿਣਤੀ 6000 ਤੋਂ ਪਾਰ ਪਹੁੰਚ ਚੁੱਕੀ ਹੈ। ਪੂਰੇ ਦੇਸ਼ 'ਚ ਕੋਰੋਨਾਵਾਇਰਸ ਨੂੰ ਰੋਕਣ ਲਈ ਉੱਚਿਤ ਕਦਮ ਚੁੱਕਦਿਆਂ ਹੋਇਆ ਲਾਕਡਾਊਨ ਲਾਇਆ ਗਿਆ ਹੈ। ਲਾਕਡਾਊਨ ਦੌਰਾਨ ਤੇਲੰਗਾਨਾ 'ਚ ਇਕ ਅਜਿਹਾ ਮਾਮਲਾ ਸਾਹਮਣੇ  ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਥੇ ਇਕ ਮਾਂ 1400 ਕਿਲੋਮੀਟਰ ਸਕੂਟਰੀ ਚਲਾ ਕੇ ਆਪਣੇ ਪੁੱਤਰ ਨੂੰ ਘਰ ਵਾਪਸ ਲਿਆਉਣ 'ਚ ਸਫਲ ਹੋਈ। 

ਦੱਸਣਯੋਗ ਹੈ ਕਿ ਤੇਲੰਗਾਨਾ ਦੇ ਨਿਜ਼ਾਮਾਬਾਦ ਸ਼ਹਿਰ ਦੇ ਬੋਧਾਨ ਇਲਾਕੇ ਦੀ ਰਹਿਣ ਵਾਲੀ ਰਜ਼ੀਆ ਬੇਗਮ ਜੋ ਕਿ ਇਕ ਸਕੂਲ ਅਧਿਆਪਕ ਹੈ। ਉਸ ਦਾ ਪੁੱਤਰ ਨਿਜ਼ਾਮੂਦੀਨ ਹੈਦਰਾਬਾਦ ਦੇ ਇਕ ਕੋਚਿੰਗ ਸੈਂਟਰ 'ਚ ਪੜ੍ਹਾਈ ਕਰਦਾ ਹੈ। ਨਿਜ਼ਾਮੂਦੀਨ ਦਾ ਦੋਸਤ ਜੋ ਕਿ ਆਂਧਰਾ ਪ੍ਰਦੇਸ਼ ਦੇ ਨੇਲੋਰ ਦਾ ਰਹਿਣ ਵਾਲਾ ਸੀ, ਉਸ ਨੂੰ ਪਿਤਾ ਦੇ ਬੀਮਾਰ ਹੋਣ ਦਾ ਪਤਾ ਲੱਗਾ। ਜਾਣਕਾਰੀ ਮਿਲਦਿਆਂ ਹੀ 12 ਮਾਰਚ ਨੂੰ ਨਿਜ਼ਾਮੂਦੀਨ ਦਾ ਦੋਸਤ ਉਸ ਨੂੰ ਲੈ ਕੇ ਨੇਲੋਰ ਪਹੁੰਚਿਆ ਪਰ ਦੂਜੇ ਪਾਸੇ ਇਸ ਦੌਰਾਨ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਉਹ ਘਰ ਵਾਪਸ ਨਹੀਂ ਆ ਸਕਿਆ। ਨੇਲੋਰ ਤੋਂ ਪੁੱਤਰ ਦੀ ਵਾਪਸੀ ਦਾ ਕੋਈ ਤਰੀਕਾ ਨਾ ਮਿਲਣ 'ਤੇ ਰਜੀਆ ਨੇ ਬੋਧਾਨ ਦੇ ਏ.ਸੀ.ਪੀ ਨਾਲ ਸੰਪਰਕ ਕੀਤਾ ਅਤੇ ਸਾਰੀ ਗੱਲ ਉਨ੍ਹਾਂ ਨੂੰ ਦੱਸੀ। 

ਪੁਲਸ ਤੋਂ ਆਗਿਆ ਪੱਤਰ ਲੈ ਕੇ ਰਜ਼ੀਆ ਨੇ ਆਪਣੀ ਸਕੂਟਰੀ ਰਾਹੀਂ ਨੇਲੋਰ ਜਾਣ ਦਾ ਫੈਸਲਾ ਕੀਤਾ। ਉਹ 7 ਅਪ੍ਰੈਲ ਨੂੰ ਨੇਲੋਰ ਪਹੁੰਚ ਗਈ। ਨਿਜ਼ਾਮੂਦੀਨ ਨੂੰ ਨਾਲ ਲੈ ਕੇ ਉਹ ਤਰੁੰਤ ਉੱਥੋ ਤੁਰ ਪਈ ਅਤੇ 8 ਅਪ੍ਰੈਲ ਨੂੰ ਬੋਧਾਨ ਵਾਪਸ ਪਰਤੀ। ਇਸ ਦੌਰਾਨ ਰਜ਼ੀਅ ਨੇ ਸਕੂਟਰੀ ਤੋਂ ਤਕਰੀਬਨ 1400 ਕਿਲੋਮੀਟਰ ਦਾ ਸਫਰ ਤੈਅ ਕੀਤਾ। 

Iqbalkaur

This news is Content Editor Iqbalkaur