ਮਾਂ ਨੇ ਨਵਜੰਮੇ ਬੱਚੇ ਨੂੰ ਕਤੂਰੇ ਕੋਲ ਸੁੱਟਿਆ, ਕੁੱਤੀ ਨੇ ਸਾਰੀ ਰਾਤ ਦਿੱਤਾ ਪਹਿਰਾ

12/22/2021 1:51:29 AM

ਨਵੀਂ ਦਿੱਲੀ - ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ ਦੇ ਪਿੰਡ ਸਰਿਸਟਲ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮਾਂ ਨੇ ਆਪਣੇ 1 ਦਿਨ ਦੇ ਨਵਜੰਮੇ ਬੱਚੇ ਨੂੰ ਕਤੂਰੇ ਦੇ ਕੋਲ ਸੁੱਟ ਦਿੱਤਾ ਪਰ ਕੁੱਤੀ ਨੇ ਉਸ ਦਾ ਕੋਈ ਨੁਕਸਾਨ ਨਹੀਂ ਕੀਤਾ ਸਗੋਂ ਸਰਦੀ ਦੇ ਮੌਸਮ ਵਿਚ ਉਸ ਨੂੰ ਠੰਢ ਤੋਂ ਬਚਾਇਆ ਅਤੇ ਰਾਤ ਭਰ ਆਪਣੇ ਬੱਚੇ ਵਾਂਗ ਦੇਖਭਾਲ ਕੀਤੀ। ਇਸ ਘਟਨਾ ਤੋਂ ਪਿੰਡ ਵਾਸੀ ਵੀ ਹੈਰਾਨ ਹਨ।

ਇਹ ਵੀ ਪੜ੍ਹੋ - ਪੱਛਮੀ ਬੰਗਾਲ: ਹਲਦੀਆ ਰਿਫਾਇਨਰੀ 'ਚ ਭਿਆਨਕ ਅੱਗ, 3 ਦੀ ਮੌਤ, 35 ਤੋਂ ਵੱਧ ਜ਼ਖ਼ਮੀ

ਜੀਭ ਨਾਲ ਚੱਟ ਕੇ ਕੁੜੀ ਨੂੰ ਸਾਫ਼ ਕੀਤਾ
ਸੂਚਨਾ ਮਿਲਣ ’ਤੇ ਸਰਪੰਚ ਬਿਨਾਂ ਦੇਰੀ ਕੀਤੇ ਲੜਕੀ ਨੂੰ ਹਸਪਤਾਲ ਲੈ ਗਿਆ। ਬਾਅਦ ਵਿਚ ਪੁਲਸ ਵੀ ਹਸਪਤਾਲ ਪਹੁੰਚ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਹ ਮਾਸੂਮ ਠੰਡ ਵਿਚ ਰਾਤ ਭਰ ਇਨ੍ਹਾਂ ਪਸ਼ੂਆਂ ਵਿਚਕਾਰ ਰਿਹਾ, ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਜਾਨਵਰ ਨਵਜੰਮੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੇ ਸਨ ਪਰ ਉਹ ਸਾਰੇ ਉਸਦੀ ਰੱਖਿਆ ਕਰਦੇ ਰਹੇ। ਕੁੱਤਿਆਂ ਨੇ ਕੁੜੀ ਨੂੰ ਜੀਭ ਨਾਲ ਚੱਟ ਕੇ ਸਾਫ਼ ਕਰ ਦਿੱਤਾ।

ਬੱਚੀ ਪੂਰੀ ਤਰ੍ਹਾਂ ਤੰਦਰੁਸਤ
ਪੁਲਸ ਦੇ ਜਾਂਚ ਅਧਿਕਾਰੀ ਚਿੰਤਾਰਾਮ ਬਿਜਵਾਰ ਨੇ ਦੱਸਿਆ ਕਿ ਲਾਵਾਰਿਸ ਲੜਕੀ ਨੂੰ ਚਾਈਲਡ ਲਾਈਨ ਹਵਾਲੇ ਕਰ ਦਿੱਤਾ ਗਿਆ ਹੈ। ਡਾਕਟਰਾਂ ਅਨੁਸਾਰ ਬੱਚੀ ਦੀ ਹਾਲਤ ਆਮ ਵਾਂਗ ਹੈ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਇਸਦੇ ਨਾਲ ਹੀ ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸਨੇ ਕਿਸ ਹਾਲਾਤ ਵਿਚ ਅਜਿਹੇ ਜਾਨਵਰਾਂ ਨੂੰ ਮਾਸੂਮ ਦੇ ਹਵਾਲੇ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Harnek Seechewal

This news is Content Editor Harnek Seechewal