ਮਾਂ ਨਾਲ ਲਿਪਟੀ ਸੀ ਬੇਟੀ, ਰਸੋਈ ਘਰ ''ਚ ਪਿਤਾ ਦੀ ਲਾਸ਼, ਕੰਧ ''ਤੇ ਲਿਖਿਆ ਸੁਸਾਈਡ ਨੋਟ

02/19/2017 12:58:30 PM

ਪਟਨਾ— ਬਿਹਾਰ ਦੇ ਗਯਾ ਦੇ ਧਾਮੀ ਟੋਲਾ ''ਚ ਮਾਂ ਦੇ ਸੁਸਾਇਡ ਤੋਂ ਬਾਅਦ ਦੋਵਾਂ ''ਚ ਝਗੜਾ ਚੱਲ ਰਿਹਾ ਸੀ। ਇਸ ਲਈ ਬੇਟੇ ਰਵੀ, ਉਸ ਦੀ ਪਤਨੀ ਨਿਸ਼ੀ ਦੇਵੀ ਅਤੇ ਸਾਢੇ ਤਿੰਨ ਸਾਲ ਦੀ ਬੇਟੀ ਦੀ ਸ਼ੱਕੀ ਹਾਲਾਤਾਂ ''ਚ ਮੌਤ ਹੋ ਗਈ। ਪੁਲਸ ਜਦੋਂ ਘਰ ਦੇ ਅੰਦਰ ਦਾਖ਼ਲ ਹੋਈ ਤਾਂ ਲਾਸ਼ਾਂ ਨੂੰ ਦੇਖ ਕੇ ਹੈਰਾਨ ਰਹਿ ਗਈ। ਮਾਸੂਮ ਬੇਟੀ ਮਾਂ ਦੀ ਛਾਤੀ ਨਾਲ ਲਿਪਟੀ ਹੋਈ ਸੀ। 

ਬੁੱਧਵਾਰ ਦੇਰ ਰਾਤੀ ਭਰਾ ਰਵੀ ਦੇ ਘਰੋਂ ਧੂੰਆਂ ਨਿਕਲਣ ਦੀ ਬਦਬੂ ਆਉਣ ''ਤੇ ਵੱਡੇ ਭਰਾ ਰਾਜੇਸ਼ ਨੇ ਕੋਤਵਾਲੀ ਥਾਣਾ ਨੂੰ ਸੂਚਿਤ ਕੀਤਾ। ਪੁਲਸ ਪੁੱਜੀ ਤਾਂ ਪਹਿਲੀ ਮੰਜ਼ਿਲ ''ਤੇ ਪੂਜਾ ਘਰ ''ਚ ਨਿਸ਼ੀ ਲੇਟੀ ਹੋਈ ਸੀ ਅਤੇ ਉਸ ਦੀ ਛਾਤੀ ਨਾਲ ਬੇਟੀ ਵੰਸ਼ਿਕਾ ਲਿਪਟੀ ਸੀ। ਦੋਵਾਂ ਦੇ ਸਰੀਰ ''ਚ ਜਾਨ ਨਹੀਂ ਸੀ। ਦੂਜੀ ਮੰਜ਼ਿਲੇ ਦੇ ਰਸੋਈਘਰ ''ਚ ਰਵੀ ਦੀ ਲਾਸ਼ ਸੀ ਅਤੇ ਬੈੱਡਰੂਮ ''ਚ ਫਰਸ਼ ''ਤੇ ਲੱਗਿਆ ਕਾਲੀਨ ਸੜਿਆ ਹੋਇਆ ਸੀ। ਪਹਿਲੀ ਮੰਜ਼ਿਲ ''ਤੇ ਕੁਝ ਕਾਗਜ਼ ਸਾੜੇ ਗਏ ਅਤੇ ਨੇੜੇ ਹੀ ਕੁਝ ਗਹਿਣੇ ਦੇ ਡੱਬੇ ਅਤੇ ਪੈਸੇ ਵੀ ਮੌਜੂਦ ਸਨ। ਘਟਨਾ ਸਥਾਨ ''ਤੇ ਦੁੱਧ, ਜ਼ਹਿਰ ਅਤੇ ਕੰਧ ''ਤੇ ਲਿਖੇ ਸੁਸਾਈਡ ਨੋਟ ਤੋਂ ਪਹਿਲੀ ਨਜ਼ਰ ''ਚ ਮਾਮਲਾ ਆਤਮ-ਹੱਤਿਆ ਲੱਗ ਰਿਹਾ ਹੈ। ਪੁਲਸ ਹੱਤਿਆ ਅਤੇ ਆਤਮ-ਹੱਤਿਆ ਦੋਵਾਂ ਪੁਆਇੰਟਸ ਨੂੰ ਲੈ ਕੇ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਸਹੁਰੇ ਦੇ ਬਿਆਨ ''ਤੇ ਕੋਤਵਾਲੀ ਥਾਣਾ ''ਚ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ''ਚ ਭਰਾ-ਭਰਜਾਈ, ਭੈਣ-ਜੁਆਈ ਨੂੰ ਦੋਸ਼ੀ ਬਣਾਇਆ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।