ਆਖਰ ਕਿਉਂ ਇਸ ਮਾਂ ਨੇ ਆਪਣੇ ਬੇਟੇ ਲਈ ਛੱਡ ਦਿੱਤੀ 90 ਹਜ਼ਾਰ ਮਹੀਨਾ ਤਨਖਾਹ ਵਾਲੀ ਨੌਕਰੀ

04/24/2017 10:34:24 AM

ਇੰਦੌਰ— ਇੱਥੇ ਇਕ ਮਾਂ ਨੇ ਆਪਣੇ ਬੇਟੇ ਨੂੰ ਕਿਸਾਨ ਬਣਾਉਣ ਲਈ ਨੌਕਰੀ ਛੱਡ ਦਿੱਤੀ। ਇਸ ਮਕਸਦ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਨਾ ਸਿਰਫ ਰਾਜਸਥਾਨ ਛੱਡ ਕੇ ਇੰਦੌਰ ਕੋਲ ਅਸਰਾਵਦ ਬੁਜ਼ੁਰਗ ਪਿੰਡ ''ਚ ਬਸੇਰਾ ਬਣਾ ਲਿਆ ਸਗੋਂ ਮਾਂ ਚੰਚਲ ਕੌਰ ਨੇ ਰੇਲਵੇ ਦੀ ਸੀਨੀਅਰ ਮੈਟਰਨ ਦੀ ਨੌਕਰੀ ਵੀ ਛੱਡ ਦਿੱਤੀ। ਨੌਕਰੀ ਵੀ ਛੋਟੀ-ਮੋਟੀ ਨਹੀਂ ਸਗੋਂ 90 ਹਜ਼ਾਰ ਰੁਪਏ ਪ੍ਰਤੀ ਮਹੀਨੇ ਵਾਲੀ। ਰੇਲਵੇ ''ਚ ਕੈਸ਼ੀਅਰ ਪਿਤਾ ਰਾਜੇਂਦਰ ਸਿੰਘ ਨੇ ਵੀ ਲੰਬੀ ਛੁੱਟੀ ਲੈ ਲਈ ਹੈ ਅਤੇ ਜਲਦ ਹੀ ਉਹ ਵੀ ਨੌਕਰੀ ਛੱਡਣ ਜਾ ਰਹੇ ਹਨ। 8 ਸਾਲਾ ਬੇਟੇ ਗੁਰਬਖਸ਼ ਸਿੰਘ ਦੀ ਭੂਆ ਨੂੰ ਕੈਂਸਰ ਹੋਣ ਤੋਂ ਬਾਅਦ ਜੋੜੇ ਨੇ ਇਹ ਫੈਸਲਾ ਲਿਆ ਹੈ। ਕਈ ਪਿੰਡਾਂ ਦਾ ਸਰਵੇ ਕਰਨ ਤੋਂ ਬਾਅਦ ਖਰੀਦੀ ਜ਼ਮੀਨ ਰਾਜੇਂਦਰ ਸਿੰਘ ਅਤੇ ਚੰਚਲ ਕੌਰ ਨੇ ਅਜਮੇਰ ਤੋਂ ਆ ਕੇ ਕਰੀਬ 6 ਮਹੀਨੇ ਪਹਿਲਾਂ ਅਸਰਾਵਦ ਬੁਜ਼ੁਰਗ ਪਿੰਡ ''ਚ 2 ਵੀਘਾ ਜ਼ਮੀਨ ਖਰੀਦੀ ਹੈ। ਉਨ੍ਹਾਂ ਦਾ ਇਸ ਪਿੰਡ ਨਾਲ ਕੋਈ ਸੰਬੰਧ ਨਹੀਂ ਹੈ।
ਉਨ੍ਹਾਂ ਨੇ ਰਿਸ਼ਤੇਦਾਰਾਂ ਤੋਂ ਇੰਦੌਰ ਬਾਰੇ ਸੁਣਿਆ ਸੀ। ਉਨ੍ਹਾਂ ਨੇ ਨੇੜੇ-ਤੇੜੇ ਦੇ ਕਈ ਪਿੰਡਾਂ ਦਾ ਸਰਵੇ ਕੀਤਾ। ਉਪਜਾਊ ਜ਼ਮੀਨ, ਬੱਚੇ ਦੀ ਪੜ੍ਹਾਈ, ਕਨੈਕਟੀਵਿਟੀ ਆਦਿ ਨੂੰ ਦੇਖਦੇ ਹੋਏ ਅਸਰਾਵਦ ਬੁਜ਼ੁਰਗ ਨੂੰ ਚੁਣਿਆ। ਬੇਟੇ ਗੁਰਬਖਸ਼ ਦਾ ਦਾਖਲਾ ਇੱਥੋਂ ਕਰੀਬ 25 ਕਿਲੋਮੀਟਰ ਦੂਰ ਇੰਦੌਰ ਦੇ ਇਕ ਕੇਂਦਰ ਸਕੂਲ ''ਚ ਕਰਵਾ ਦਿੱਤਾ ਹੈ। ਨਾਲ ਹੀ ਖੇਤ ''ਚ ਹੀ ਘਰ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਬਕੌਲ ਰਾਜੇਂਦਰ, ਉਨ੍ਹਾਂ ਦਾ ਘਰ ਸੌਰ ਊਰਜਾ ਨਾਲ ਰੋਸ਼ਨ ਹੋਵੇਗਾ ਅਤੇ ਇਸੇ ਤੋਂ ਖਾਣਾ ਵੀ ਬਣੇਗਾ। 
8 ਸਾਲ ਦਾ ਗੁਰਬਖਸ਼ ਇੰਨੀਂ ਦਿਨੀਂ ਕਿਸਾਨ ਬਣਨ ਦੀ ਟਰੇਨਿੰਗ ਲੈ ਰਿਹਾ ਹੈ। ਪੂਰਾ ਪਰਿਵਾਰ ਸਵੇਰੇ 6 ਵਜੇ ਤੋਂ ਨੇੜੇ-ਤੇੜੇ ਦੇ ਖੇਤਾਂ ''ਚ ਜਾ ਕੇ ਖੇਤੀ ਦੀਆਂ ਬਾਰੀਕੀਆਂ ਸਮਝਦਾ ਹੈ। ਗੁਰਬਖਸ਼ ਦੇ ਸਕੂਲ ਤੋਂ ਆਉਣ ਤੋਂ ਬਾਅਦ ਟਰੇਨਿੰਗ ਫਿਰ ਸ਼ੁਰੂ ਹੁੰਦੀ ਹੈ। ਉਸ ਨੂੰ ਗਾਂ, ਮੱਝ ਅਤੇ ਬੱਕਰੀਆਂ ਦਰਮਿਆਨ ਰੱਖ ਕੇ ਪੂਰੀ ਤਰ੍ਹਾਂ ਪਿੰਡ ਦੇ ਮਾਹੌਲ ''ਚ ਢਾਲਣ ਦੀ ਕੋਸ਼ਿਸ਼ ਹੋ ਰਹੀ ਹੈ।

Disha

This news is News Editor Disha