ਕਲਯੁੱਗੀ ਮਾਂ ਨੇ ਡੇਢ ਸਾਲਾ ਬੱਚੇ ਦੀ ਚੱਟਾਨਾਂ ''ਤੇ ਸਿਰ ਮਾਰ ਲਈ ਜਾਨ

02/19/2020 8:16:34 PM

ਕਨੂੰਰ— ਕੇਰਲ ਦੇ ਕਨੂੰਰ ਤੋਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਕ 21 ਸਾਲਾਂ ਮਹਿਲਾਂ ਨੇ ਆਪਣੇ ਢੇਡ ਸਾਲਾ ਬੇਟੇ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਬੱਚੇ ਦੀ ਲਾਸ਼ ਮੰਗਲਵਾਰ ਨੂੰ ਸਮੁੰਦਰ ਤੱਟ ਨੇੜੇ ਸਥਿਤ ਚੱਟਾਨਾਂ ਨੇੜੇ ਮਿਲੀ। ਦੋਸ਼ ਹੈ ਕਿ ਮਹਿਲਾ ਨੇ ਕਤਲ ਦੇ ਇਰਾਦੇ ਨਾਲ ਬੱਚੇ ਨੂੰ ਚੱਟਾਨਾਂ ਨੇੜੇ ਸੁੱਟ ਦਿੱਤਾ ਸੀ।
ਪੁਲਸ ਮੁਤਾਬਕ ਮਹਿਲਾ ਦੀ ਪਛਾਣ ਸਰਨਿਆ ਦੇ ਤੌਰ 'ਤੇ ਹੋਈ ਹੈ। ਸਰਨਿਆ ਆਪਣੇ ਪਤੀ ਤੋਂ ਖਰਾਬ ਸਬੰਧਾਂ ਕਾਰਨ ਵੱਖ ਰਹਿ ਰਹੀ ਸੀ। ਪਤੀ ਬੇਟੇ ਨੂੰ ਦੇਖਣ ਲਈ ਆਇਆ ਸੀ। ਅਗਲੇ ਦਿਨ ਸਵੇਰੇ ਉਸ ਨੇ ਦੇਖਿਆ ਕਿ ਬੱਚਾ ਕੀਤੇ ਨਜ਼ਰ ਨਹੀਂ ਆ ਰਿਹਾ ਹੈ। ਇਸ 'ਤੇ ਉਸ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਮੁਢੱਲੀ ਜਾਂਚ ਦੌਰਾਨ ਸਰਨਿਆ ਅਤੇ ਉਸ ਦੇ ਪਤੀ ਨੇ ਇਸ ਦੂਜੇ ਤੋਂ ਉਲਟ ਵੱਖਰੇ ਵੱਖਰੇ ਬਿਆਨ ਦਿੱਤੇ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਤੋਂ ਵੱਖ-ਵੱਖ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਜਾਂਚ ਅਧਿਕਾਰੀ ਨੇ ਦੱਸਿਆ, 'ਸਰਨਿਆ ਸਵੇਰੇ ਸਵੇਰੇ ਬੱਚੇ ਨੂੰ ਘਰ ਤੋਂ ਬਾਹਰ ਲੈ ਗਈ ਅਤੇ ਸਮੁੰਦਰ ਤੱਟ ਦੇ ਨੇੜੇ ਸੁੱਟ ਦਿੱਤਾ। ਇਸ 'ਤੇ ਬੱਚੇ ਨੇ ਰੋਣਾ ਸ਼ੁਰੂ ਕਰ ਦਿੱਤਾ। ਸਰਨਿਆ ਫਿਰ ਦੋਬਾਰਾ ਉਥੇ ਗਈ ਅਤੇ ਬੱਚੇ ਦਾ ਸਿਰ ਚੱਟਾਨਾਂ 'ਤੇ ਮਾਰਿਆ। ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਕਿ ਬੱਚੇ ਦੀ ਮੌਤ ਸਿਰ 'ਚ ਡੂੰਘੀ ਸੱਟ ਲੱਗਣ ਕਾਰਨ ਹੋਈ ਹੈ।

Inder Prajapati

This news is Content Editor Inder Prajapati