ਘਰ 'ਚ ਮਾਂ ਨੂੰ ਬੱਚਿਆਂ ਨਾਲ ਇਸ ਹਾਲ 'ਚ ਦੇਖ ਉੱਡੇ ਲੋਕਾਂ ਦੇ ਹੋਸ਼

07/19/2017 1:30:40 PM

ਸੀਕਰ— ਰਾਜਸਥਾਨ ਦੇ ਝੁੰਝਨੂੰ ਜ਼ਿਲੇ ਦੇ ਉਦੇਪੁਰਵਾਟੀ ਥਾਣਾ ਖੇਤਰ 'ਚ ਇਕ ਵਿਆਹੁਤਾ ਨੇ ਆਪਣੇ 2 ਮਾਸੂਮ ਬੱਚਿਆਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ 'ਚ ਪੱਖੇ ਨਾਲ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਥਾਣਾ ਅਧਿਕਾਰੀ ਰਾਜੇਂਦਰ ਸਿੰਘ ਨੇ ਦੱਸਿਆ ਕਿ ਸੁਰਜਨਪੁਰਾ ਤਨ ਟੋਂਕ ਛਿਲਰੀ ਪਿੰਡ 'ਚ 30 ਸਾਲਾ ਅਨਿਤਾ ਕੰਵਰ ਨੇ ਆਪਣੀ ਵੱਡੀ ਬੇਟੀ 4 ਸਾਲਾ ਬਬਿਤਾ ਅਤੇ ਡੇਢ ਸਾਲ ਦੇ ਬੇਟੇ ਚਿੰਟੂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪੱਖੇ ਨਾਲ ਫਾਂਸੀ ਲਾ ਲਈ। ਸ਼ੁਰੂਆਤੀ ਜਾਂਚ 'ਚ ਮਾਮਲਾ ਆਰਥਿਕ ਤੰਗੀ ਅਤੇ ਘਰੇਲੂ ਕਲੇਸ਼ ਦਾ ਲੱਗ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਦੇਵੀਸਿੰਘ ਰਾਜਪੂਤ ਨਿੱਜੀ ਸਕੂਲ ਦੀ ਬੱਸ ਚਲਾਉਂਦਾ ਹੈ। ਘਟਨਾ ਦੇ ਸਮੇਂ ਉਹ ਸਕੂਲ ਦੀ ਬੱਸ ਲੈ ਕੇ ਗਿਆ ਹੋਇਆ ਸੀ। ਉਨ੍ਹਾਂ ਦਾ ਇਕ ਹੋਰ ਬੇਟਾ ਸੋਨੂੰ ਵੀ ਸਕੂਲ ਗਿਆ ਸੀ ਅਤੇ ਉਸ ਦੀ ਸੱਸ ਨਵਲਗੜ੍ਹ 'ਚ ਆਪਣੇ ਕਿਸੇ ਕੰਮ ਤੋਂ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਨੇ ਪਹਿਲਾਂ ਆਪਣੇ ਦੋਹਾਂ ਬੱਚਿਆਂ ਦੀ ਇਕ-ਇਕ ਕਰ ਕੇ ਵੱਖ-ਵੱਖ ਰੂਮਾਲ ਨਾਲ ਗਲਾ ਦਬਾ ਕੇ ਹੱਤਿਆ ਕੀਤੀ, ਫਿਰ ਉਸੇ ਕਮਰੇ 'ਚ ਪੱਖੇ ਨਾਲ ਫਾਂਸੀ ਲਾ ਲਈ। 
ਸੱਸ ਘਰ ਆਈ, ਉਦੋਂ ਉਸ ਨੇ ਰੌਲਾ ਪਾਇਆ। ਇਸ ਤੋਂ ਬਾਅਦ ਗੁਆਂਢ ਦੇ ਲੋਕ ਵੀ ਆਏ ਅਤੇ ਪਤੀ ਦੇਵੀਸਿੰਘ ਨੂੰ ਵੀ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇ ਨਵਲਗੜ੍ਹ ਐੱਸ.ਡੀ.ਐੱਮ. ਦੁਰਗਾਪ੍ਰਸਾਦ ਮੀਣਾ ਮੌਕੇ 'ਤੇ ਪੁੱਜੇ ਅਤੇ ਜਾਂਚ ਕੀਤੀ। ਪਹਿਲੀ ਨਜ਼ਰ 'ਚ ਮਾਮਲਾ ਆਰਥਿਕ ਤੰਗੀ ਅਤੇ ਪਰਿਵਾਰਕ ਕਲੇਸ਼ ਦਾ ਲੱਗ ਰਿਹਾ ਹੈ। ਫਿਲਹਾਲ ਪੁਲਸ ਹਰ ਪਹਿਲੂ ਨੂੰ ਧਿਆਨ 'ਚ ਰੱਖਦੇ ਹੋਏ ਜਾਂਚ ਕਰ ਰਹੀ ਹੈ।