ਸੌਤੇਲੀ ਮਾਂ ਨੇ 6 ਸਾਲ ਦੇ ਬੇਟੇ ਨੂੰ ਮਾਰ ਸੂਟਕੇਸ ''ਚ ਲੁਕਾਈ ਲਾਸ਼

02/09/2018 12:00:18 PM

ਗੁਜਰਾਤ— ਇੱਥੋਂ ਦੇ ਸੁਰੇਂਦਰਨਗ 'ਚ ਹੈਰਾਨ ਕਰਨ ਵਾਲੀ ਖਬਰ ਦੇਖਣ ਨੂੰ ਮਿਲੀ, ਜਿੱਥੇ ਇਕ ਸੌਤੇਲੀ ਮਾਂ ਨੇ ਆਪਣੇ 6 ਸਾਲ ਦੇ ਬੱਚੇ ਨੂੰ ਮਾਰ ਕੇ ਲਾਸ਼ ਨੂੰ ਸੂਟਕੇਸ 'ਚ ਬੰਦ ਕਰ ਦਿੱਤਾ। ਪੁਲਸ ਨੇ ਦੋਸ਼ੀ ਮਾਂ ਨੂੰ ਗ੍ਰਿ੍ਰਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਲੇਬਰ ਕਮਿਸ਼ਨਰੇਟ 'ਚ ਬਤੌਰ ਚਪੜਾਸੀ ਕੰਮ ਕਰਨ ਵਾਲੇ ਸ਼ਾਂਤੀਲਾਲ ਪਰਮਾਰ ਨੇ ਇਕ ਸਾਲ ਪਹਿਲਾਂ ਹੀ ਜੀਨਲ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦਾ ਹੀ ਦੂਜਾ ਵਿਆਹ ਸੀ। ਸ਼ਾਂਤੀਲਾਲ ਦਾ ਪਹਿਲੀ ਪਤਨੀ ਤੋਂ 6 ਸਾਲ ਦਾ ਬੇਟਾ ਧਰੁਵ ਸੀ। ਉੱਥੇ ਹੀ ਜੀਵਨ ਨੂੰ ਆਪਣੇ ਪਹਿਲੇ ਪਤੀ ਤੋਂ 6 ਸਾਲ ਦੀ ਇਕ ਬੇਟੀ ਹੈ। ਦੋਹਾਂ ਦੀ ਇਸ ਗੱਲ 'ਚ ਰਜਾਮੰਦੀ ਸੀ ਕਿ ਉਹ ਤੀਜਾ ਬੱਚਾ ਨਹੀਂ ਕਰਨਗੇ। ਵਿਆਹ ਦੇ ਬਾਅਦ ਤੋਂ ਹੀ ਜੀਨਲ ਆਪਣੇ ਪਹਿਲੇ ਵਿਆਹ ਤੋਂ ਹੋਈ ਬੇਟੀ ਨੂੰ ਲੈ ਕੇ ਕਾਫੀ ਫਿਕਰਮੰਦ ਸੀ। ਉਸ ਨੂੰ ਡਰ ਸੀ ਕਿ ਉਸ ਦੇ ਦੂਜੇ ਪਤੀ ਸ਼ਾਂਤੀਲਾਲ ਦੀ ਸਾਰੀ ਜਾਇਦਾਦ ਉਸ ਦੀ ਪਹਿਲੀ ਪਤਨੀ ਤੋਂ ਬੇਟੇ ਧਰੁਵ ਨੂੰ ਮਿਲ ਜਾਵੇਗੀ ਪਰ ਉਸ ਦੀ ਖੁਦ ਦੀ ਬੇਟੀ ਦਾ ਕੀ ਹੋਵੇਗਾ।
ਇਸ ਫਿਕਰ ਅਤੇ ਡਰ 'ਚ ਉਸ ਨੇ ਮੰਗਲਵਾਰ ਦੁਪਹਿਰ ਆਪਣੇ ਸੌਤੇਲੇ ਬੇਟੇ ਧਰੁਵਤ ਦਾ ਪਹਿਲਾਂ ਬੇਰਹਿਮੀ ਨਾਲ ਕਤਲ ਕੀਤਾ ਅਤੇ ਫਿਰ ਜ਼ੁਰਮ ਲੁਕਾਉਣ ਲਈ ਉਸ ਦੀ ਲਾਸ਼ ਨੂੰ ਸੂਟਕੇਸ 'ਚ ਲੁਕਾ ਦਿੱਤਾ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਕਾਫੀ ਦੇਰ ਤੱਕ ਧਰੁਵ ਦੇ ਨਾ ਮਿਲਣ 'ਤੇ ਪਿਤਾ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਜਾਂਚ ਕਰਨ 'ਤੇ ਘਰ ਦੇ ਇਕ ਸੂਟਕੇਸ 'ਚ ਬੱਚੇ ਦੀ ਲਾਸ਼ ਮਿਲੀ। ਸ਼ੱਕ ਹੋਣ 'ਤੇ ਜਦੋਂ ਪੁਲਸ ਨੇ ਔਰਤ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ।